Bigg Boss 14: ਸਾਰਾ ਗੁਰਪਾਲ ਨੂੰ ਘਰ ਤੋਂ ਬੇਘਰ ਕਰਨ ਦੇ ਫੈਸਲੇ ‘ਤੇ ਭੜਕੇ ਫੈਨਸ, ਸਿਧਾਰਥ ਸ਼ੁਕਲਾ ਨੂੰ ਲਿਆ ਨਿਸ਼ਾਨੇ ‘ਤੇ

TeamGlobalPunjab
4 Min Read

ਨਿਊਜ਼ ਡੈਸਕ: ਪੰਜਾਬੀ ਅਦਾਕਾਰ ਤੇ ਸਿੰਗਰ ਸਾਰਾ ਗੁਰਪਾਲ ਦਾ ਬਿੱਗ ਬਾਸ ‘ਚ ਸਫਰ ਖਤਮ ਹੋ ਗਿਆ ਹੈ। ਪਹਿਲੇ ਹਫਤੇ ਦੇ ਪਹਿਲੇ ਏਵਿਕਸ਼ਨ ‘ਚ ਸਾਰਾ ਗੁਰਪਾਲ ਘਰ ਤੋਂ ਬੇਘਰ ਹੋ ਗਈ ਹਨ। ਦਿਲਚਸਪ ਗੱਲ ਇਹ ਹੈ ਕਿ ਸਾਰਾ ਦਾ ਏਵਿਕਸ਼ਨ ਜਨਤਾ ਦੀ ਵੋਟ ਤੋਂ ਨਹੀਂ ਬਲਕਿ ਸੀਨੀਅਰ ਯਾਨੀ ਸਿਧਾਰਥ ਸ਼ੁਕਲਾ, ਹੀਨਾ ਖਾਨ ਤੇ ਗੌਹਰ ਖ਼ਾਨ ਦੇ ਫੈਸਲੇ ਨਾਲ ਹੋਇਆ ਸਾਰਾ ਦੇ ਏਵਿਕਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਦਾ ਗੁੱਸਾ ਦਿਖ ਰਿਹਾ ਹੈ।

ਜਨਤਾ ਸੀਨੀਅਰ ਯਾਨੀ ਖਾਸਕਰ ਸਿਧਾਰਥ ਸ਼ੁਕਲਾ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਸਾਰਾ ਨੂੰ ਪਹਿਲਾਂ ਤੋਂ ਹੀ ਪਸੰਦ ਨਹੀਂ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੇ ਸਾਰਾ ਗੁਰਪਾਲ ਨੂੰ ਏਵਿਕਟ ਕੀਤਾ। ਯੂਜ਼ਰਸ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਆਖਿਰ ਸਿਧਾਰਥ ਸ਼ੁਕਲਾ ਦਾ ਫ਼ੈਸਲਾ ਹੀ ਆਖ਼ਰੀ ਕਿਉਂ ਹੁੰਦਾ ਹੈ ਜਦਕਿ ਹੀਨਾ ਤੇ ਗੌਹਰ ਨਹੀਂ ਚਾਹੁੰਦੀਆਂ ਸਨ ਕਿ ਸਾਰਾ ਗੁਰਪਾਲ ਜਾਵੇ, ਪਰ ਅੰਤ ਵਿੱਚ ਸਿਧਾਰਥ ਦੀ ਜਿੱਦ ਤੇ ਇਹੀ ਫੈਸਲਾ ਲਿਆ ਜਾਂਦਾ ਹੈ।

ਸਾਰਾ ਨੂੰ ਸ਼ੋਅ ਤੋਂ ਏਵਿਕਟ ਕਰਨ ਦੇ ਸਿਧਾਰਥ ਤੇ ਸੀਨੀਅਰ ਦੇ ਫੈਸਲੇ ‘ਤੇ ਸੋਸ਼ਲ ਮੀਡੀਆ ‘ਤੇ ਜਿੱਥੇ ਕੁਝ ਲੋਕ ਤਾਰੀਫ ਕਰ ਰਹੇ ਨੇ ਉਥੇ ਕੁਝ ਲੋਕ ਇਸ ਨੂੰ ਗਲਤ ਦੱਸ ਰਹੇ ਹਨ। ਟਵਿੱਟਰ ਤੇ ਇਕ ਯੂਜ਼ਰ ਨੇ ਲਿਖਿਆ ਇਹ ਠੀਕ ਨਹੀਂ ਹੈ ਕਿ ਸੀਨੀਅਰ ਸ਼ੋਅ ਦਾ ਹਿੱਸਾ ਹਨ ਉਹ ਸਹੀ ਤਰੀਕੇ ਨਾਲ ਨਹੀਂ ਜਾਣਦੇ ਕਿ ਘਰ ‘ਚ ਕੌਣ ਕੀ ਕਰ ਰਿਹਾ ਹੈ।

Share This Article
Leave a Comment