ਜਾਣੋ ਕਿਵੇਂ ਰੇਮੋ ਡੀਸੂਜ਼ਾ ਲਈ ਸਲਮਾਨ ਖਾਨ ਬਣ ਕੇ ਆਇਆ “ਫਰਿਸ਼ਤਾ”  

TeamGlobalPunjab
2 Min Read

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰੇਮੋ ਡੀਸੂਜ਼ਾ ਦੀ ਸਿਹਤ ਖ਼ਰਾਬ ਹੋਣ ਕਰਕੇ ਉਸ ਦੇ ਪਰਿਵਾਰ ਵਾਲੇ ਕਾਫੀ ਚਿੰਤਤ ਸਨ। ਹੁਣ ਰੇਮੋ ਡੀਸੂਜ਼ਾ ਦੀ ਸਿਹਤ ‘ਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ।

ਰੇਮੋ ਡਸੂਜਾ ਨੇ ਇੱਕ ਇੰਟਰਵਿਊ ‘ਚ ਸਲਮਾਨ ਖਾਨ ਵਾਰੇ ਗੱਲ ਕਰਦਿਆਂ ਦੱਸਿਆ ਕਿ ਸਲਮਾਨ ਦਾ ਦਿਲ ਸੋਨੇ ਦਾ ਬਣਿਆ ਹੈ। ਮੈਂ ਸਲਮਾਨ ਨਾਲ ਕੰਮ ਕੀਤਾ ਹੈ ਤੇ ਮੈਨੂੰ ਪਤਾ ਹੈ ਕਿ ਸਲਮਾਨ ਇੱਕ ਅਨਮੋਲ ਰਤਨ ਹੈ। ਰੇਮੋ ਡਸੂਜਾ ਨਾ ਕਿਹਾ ਕਿ ਮੇਰੀ ਪਤਨੀ ਤੇ ਸਲਮਾਨ ਬਹੁਤ ਚੰਗੇ ਦੋਸਤ ਹਨ ਹਾਲਾਂਕਿ ਸਲਮਾਨ ਖਾਨ ਤੇ ਮੈਂ ਜ਼ਿਆਦਾ ਗੱਲ ਨਹੀਂ ਕਰਦੇ। ਪਰ ਜਿਵੇਂ ਹੀ ਮੈਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਮੇਰੀ ਪਤਨੀ ਨੇ ਸਲਮਾਨ ਖਾਨ ਨੂੰ ਫੋਨ ਕੀਤਾ ਤੇ ਸਲਮਾਨ ਨੇ ਇਸ ਮੁਸ਼ਕਲ ਸਮੇਂ ‘ਚ ਸਾਡੀ ਬਹੁਤ ਸਹਾਇਤਾ ਕੀਤੀ। ਇਥੋਂ ਤਕ ਕਿ ਸਲਮਾਨ ਨੇ ਨਿੱਜੀ ਤੌਰ ‘ਤੇ ਡਾਕਟਰ ਨਾਲ ਗੱਲ ਵੀ ਕੀਤੀ।

ਦਿਲ ਦੇ ਦੌਰੇ ਵਾਰੇ ਜਾਣਕਾਰੀ ਦਿੰਦਿਆਂ ਰੇਮੋ ਡਸੂਜਾ ਨੇ ਕਿਹਾ ਕਿ, ਮੈਂ ਤੇ ਮੇਰੀ ਪਤਨੀ ਹਰ ਰੋਜ ਵਾਂਗ ਜਿਮ ਗਏ ਸੀ ਤੇ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਸਮੇਂ ਦੌਰਾਨ ਮੈਂ ਸਰੀਰ ਨੂੰ ਗਰਮ ਕਰਨ ਲਈ ਟ੍ਰੈਡਮਿਲ ‘ਤੇ ਦੌੜਨਾ ਸ਼ੁਰੂ ਕੀਤਾ। ਅਚਾਨਕ ਮੇਰੀ ਛਾਤੀ ‘ਚ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਮੈਂ ਪਹਿਲਾਂ ਸੋਚਿਆ ਕਿ ਇਹ ਦਰਦ ਐਸਿਡਿਟੀ ਕਰਕੇ ਹੋ ਰਿਹਾ, ਇਸ ਲਈ ਮੈਂ ਪਾਣੀ ਪੀ ਲਿਆ। ਪਰ ਲਗਾਤਾਰ ਦਰਦ ਜਾਰੀ ਰਹਿਣ ਕਰਕੇ ਮੇਰੀ ਤਕਲੀਫ ਵੱਧਦੀ ਗਈ ਤੇ ਮੈਂ ਆਪਣੀ ਜਿਮ ਰੱਦ ਕਰ ਦਿੱਤੀ। ਹਸਪਤਾਲ ਪਹੁੰਚਣ ‘ਤੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਦਰਦ ਦਿਲ ਦਾ ਦੌਰਾ ਪੈਣ ਕਰਕੇ ਹੋ ਰਿਹਾ ਹੈ। ਦੱਸਿਆ ਗਿਆ ਕਿ ਮੇਰੀ ਸੱਜੀ ਧਮਣੀ ‘ਚ 100 ਪ੍ਰਤੀਸ਼ਤ ਰੁਕਾਵਟ ਆਈ ਹੈ। ਆਮ ਤੌਰ ‘ਤੇ, ਇਕ ਆਮ ਵਿਅਕਤੀ ਦਾ ਦਿਲ 55 ਪ੍ਰਤੀਸ਼ਤ ਤੱਕ ਕੰਮ ਕਰਦਾ ਹੈ, ਪਰ ਜਦੋਂ ਮੈਨੂੰ ਹਸਪਤਾਲ ਲਿਜਾਇਆ ਗਿਆ, ਤਾਂ ਮੇਰਾ ਦਿਲ ਸਿਰਫ 25 ਪ੍ਰਤੀਸ਼ਤ ਹੀ ਕੰਮ ਕਰ ਰਿਹਾ ਸੀ।

Share this Article
Leave a comment