ਨਵੀਂ ਦਿੱਲੀ : ਆਈਪੀਐਲ ਦੇ ਮੁਕਾਬਲੇ ਦੌਰਾਨ ਰਾਜਸਥਾਨ ਰਾਇਲਜ਼ ਨੇ ਸਨਰਾਈਜਰਜ਼ ਹੈਦਰਾਬਾਦ ਨੂੰ ਹਰਾ ਦਿੱਤਾ ਹੈ। ਇਸ ਮੁਕਾਬਲੇ ਵਿੱਚ ਵੀ ਅਹਿਮ ਯੋਗਦਾਨ ਰਿਹਾ ਰਾਹੁਲ ਤੇਵਤੀਆ ਦਾ, ਜਿਸ ਨੇ ਸਾਬਤ ਕਰ ਦਿੱਤਾ ਕਿ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਕੀਤੀ ਛੱਕਿਆਂ ਦੀ ਬਰਸਾਤ ਕੋਈ ਤੁੱਕਾ ਨਹੀਂ ਸੀ। ਅੱਜ ਦੇ ਮੈਚ ਵਿੱਚ ਰਾਹੁਲ ਨੇ ਅਜੇਤੂ 45 ਦੌੜਾਂ ਬਣਾਈਆਂ ਸਨ।
ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਤੇ 158 ਦੌੜਾਂ ਬਣਾਈਆਂ ਸਨ। ਹੈਦਰਾਬਾਦ ਵੱਲੋਂ ਸਭ ਤੋਂ ਵੱਧ ਦੌੜਾਂ 54 ਮਨੀਸ਼ ਕੇ. ਅਤੇ ਡੇਵਿਡ ਵਾਰਨਰ ਨੇ 48 ਦੌੜਾਂ ਬਣਾਇਆ।
ਟਾਰਗੇਟ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ ਨੇ 19.5 ਓਵਰਾਂ ਵਿੱਚ ਪੰਜ ਵਿਕਟਾਂ ਦੇ ਕੇ ਵੱਡੀ ਜਿੱਤ ਹਾਸਲ ਕਰ ਲਈ ਰਾਜਸਥਾਨ ਦੀ ਟੀਮ ਨੇ 163 ਦੌੜਾਂ ਬਣਾਈਆਂ।
Post match presentation – Match 26
Rahul Tewatia is adjudged Man of the Match for his match-winning knock of 45* off 28 deliveries against #SRH #Dream11IPL pic.twitter.com/KV1CXm2XDh
— IndianPremierLeague (@IPL) October 11, 2020