ਐਲਓਸੀ ਨੇੜੇ ਸੁਰੰਗ ‘ਚ ਧਮਾਕਾ, ਕਈ ਜਵਾਨ ਜ਼ਖ਼ਮੀ

Global Team
1 Min Read

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜ੍ਹੇ ਮੰਗਲਵਾਰ ਨੂੰ ਇਕ ਸੁਰੰਗ ‘ਚ ਧਮਾਕਾ ਹੋ ਗਿਆ। ਇਸ ‘ਚ ਘੱਟੋ-ਘੱਟ 6 ਫੌਜੀ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਅਗਲੇ ਇਲਾਜ ਲਈ ਰਾਜੌਰੀ ਦੇ ਆਰਮੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਰਿਪੋਰਟ ਦੇ ਮੁਤਾਬਕ ਜ਼ਖਮੀ ਫੌਜੀਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਖੰਬਾ ਕਿਲ੍ਹਾ ਰਾਜੌਰੀ ਨੇੜੇ ਗਸ਼ਤ ਦੌਰਾਨ ਅਚਾਨਕ ਸੁਰੰਗ ਦੇ ਧਮਾਕੇ ਵਿੱਚ 6 ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੇ ਇਕ ਜਵਾਨ ਨੇ ਰੂਟੀਨ ਗਸ਼ਤ ਦੌਰਾਨ ਗਲਤੀ ਨਾਲ ਇਕ ਸੁਰੰਗ ‘ਤੇ ਕਦਮ ਰੱਖਿਆ, ਜਿਸ ਕਾਰਨ ਧਮਾਕਾ ਹੋ ਗਿਆ।

ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਘੁਸਪੈਠ ਰੋਕੂ ਪ੍ਰਣਾਲੀ ਦੇ ਹਿੱਸੇ ਵਜੋਂ ਕੰਟਰੋਲ ਰੇਖਾ ਦੇ ਨੇੜ੍ਹੇ ਖੇਤਰਾਂ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਜਾਂਦੀਆਂ ਹਨ। ਕਈ ਵਾਰ ਭਾਰੀ ਮੀਂਹ ਕਾਰਨ ਇਹ ਬਾਰੂਦੀ ਸੁਰੰਗਾਂ ਆਪਣੀ ਥਾਂ ਤੋਂ ਖਿਸਕ ਜਾਂਦੀਆਂ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।

 

 

Share This Article
Leave a Comment