ਪੈਰਿਸ: ਫਰਾਂਸ ਵਿੱਚ 2 ਜਹਾਜ਼ ਕਰੈਸ਼ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ ਇੱਥੇ ਇੱਕ ਯਾਤਰੀ ਜਹਾਜ਼ ਦੀ ਟੱਕਰ ਮਾਈਕ੍ਰੋਲਾਈਟ ਪਲੇਨ ਨਾਲ ਹੋ ਗਈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਸੀ।
ਸਰਕਾਰੀ ਬੁਲਾਰੇ ਅਨੁਸਾਰ ਮਾਈਕ੍ਰੋਲਾਈਟ ਪਲੇਨ ਵਿੱਚ ਦੋ ਲੋਕ ਸਵਾਰ ਸਨ। ਜਿਸ ਦੀ ਟੱਕਰ DA40 ਯਾਤਰੀ ਜਹਾਜ਼ ਨਾਲ ਹੋਈ ਸੀ ਅਤੇ ਯਾਤਰੀ ਜਹਾਜ਼ ਵਿੱਚ ਤਿੰਨ ਲੋਕ ਸਵਾਰ ਸਨ।
ਮਾਈਕ੍ਰੋਲਾਈਟ ਪਲੇਨ ਇੱਕ ਘਰ ਦੇ ਨੇੜ੍ਹੇ ਕਰੈਸ਼ ਹੋਇਆ ਸੀ, ਜਦਕਿ ਦੂਸਰਾ ਯਾਤਰੀ ਜਹਾਜ਼ ਰਿਹਾਇਸ਼ੀ ਇਲਾਕੇ ਤੋਂ ਕਾਫੀ ਦੂਰ ਜਾ ਕੇ ਡਿੱਗਿਆ ਸੀ। ਰਾਹਤ ਦੀ ਗੱਲ ਰਹੀ ਕਿ ਦੋਵੇਂ ਜਹਾਜ਼ ਕਰੈਸ਼ ਹੁੰਦੇ ਹੋਏ ਘਰਾਂ ‘ਚ ਜਾ ਕੇ ਨਹੀਂ ਡਿੱਗੇ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।