9/11 ਹਮਲੇ ਨਾਲ ਜੁੜ੍ਹੇ ਸਾਊਦੀ ਅਧਿਕਾਰੀ ਦੇ ਨਾਮ ਦਾ ਖੁਲਾਸਾ ਕਰੇਗਾ ਅਮਰੀਕਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ‘ਤੇ ਅਲਕਾਇਦਾ ਦੇ ਹਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਇੱਕ ਸਊਦੀ ਅਧਿਕਾਰੀ ਦੇ ਨਾਮ ਦਾ ਖੁਲਾਸਾ ਕੀਤਾ ਜਾਵੇਗਾ। ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਕਈ ਸਾਲਾਂ ਤੋਂ ਇਨ੍ਹਾਂ ਦੇ ਨਾਮ ਦਾ ਖੁਲਾਸਾ ਕਰਨ ਦਾ ਦਬਾਅ ਬਣਾਇਆ ਹੋਇਆ ਹੈ ਜਿਸ ਤੋਂ ਬਾਅਦ ਐੱਫਬੀਆਈ ਤੇ ਨਿਆ ਵਿਭਾਗ ਨੇ ਇਸ ਦਾ ਫੈਸਲਾ ਲਿਆ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਸ ਦੇ ਨਾਮ ਦਾ ਖੁਲਾਸਾ ਕਦੋਂ ਕੀਤਾ ਜਾਵੇਗਾ।

ਵਿਭਾਗ ਨੇ ਦੱਸਿਆ ਕਿ ਇਸ ਅਧਿਕਾਰੀ ਦਾ ਨਾਮ ਸਾਹਮਣੇ ਆਉਣ ਨਾਲ ਸਊਦੀ ਸਰਕਾਰ ਦੀ ਸੱਚਾਈ ਸਾਹਮਣੇ ਆ ਆਵੇਗੀ। ਉਹ ਵਾਰ – ਵਾਰ ਅਲਕਾਇਦਾ ਨਾਲ ਕਿਸੇ ਪ੍ਰਕਾਰ ਦੇ ਸਬੰਧ ਹੋਣ ਤੋਂ ਇਨਕਾਰ ਕਰਦੀ ਆ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਅਰਬਾਂ ਡਾਲਰ ਦਾ ਵੀ ਨੁਕਸਾਨ ਹੋ ਸਕਦਾ ਹੈ। ਐੱਫਬੀਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਉਨ੍ਹਾਂ ਤਿੰਨ ਸਊਦੀ ਅਧਿਕਾਰੀਆਂ ਵਿੱਚੋਂ ਇੱਕ ਹੈ ਜੋ ਹਮਲਾਵਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਅਮਰੀਕਾ ਪੁੱਜੇ ਸਨ।

ਨਿਆਂ ਵਿਭਾਗ ਨੇ ਕਿਹਾ, “ਐੱਫਬੀਆਈ ਪੀੜਤ ਪਰਿਵਾਰਾਂ ਦੀ ਜ਼ਰੂਰਤ ਤੇ ਉਨ੍ਹਾਂ ਦੀ ਇੱਛਾ ਨੂੰ ਸਮਝਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ ਕੀ ਹੋਇਆ ਹੈ ਤੇ ਇਸ ਦਾ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ । ”

ਆਧਿਕਾਰਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੱਝ ਹਮਲਾਵਰਾਂ ਨੂੰ ਸਊਦੀ ਅਧਿਕਾਰੀਆਂ ਤੋਂ ਰਕਮ ਮਿਲੀ ਸੀ। ਇਨ੍ਹਾਂ ਵਿਚੋਂ ਕੁੱਝ ਸਊਦੀ ਦੇ ਖੁਫੀਆ ਏਜੰਸੀ ਦੇ ਅਧਿਕਾਰੀ ਸਨ। ਦੋ ਵਿਅਕਤੀ ਫਹਦ ਅਲ-ਥੁਮੈਰੀ ਅਤੇ ਉਮਰ ਅਲ-ਬੇਉਮੀ ‘ਤੇ ਅਮਰੀਕਾ ਵਿੱਚ ਸਊਦੀ ਅਰਬ ਦੂਤਾਵਾਸ ‘ਚ ਤਾਇਨਾਤ ਸਨ। ਬਾਅਦ ਵਿੱਚ ਇੱਕ ਜਾਂਚ ‘ਚ ਇਸਨੂੰ ਖਾਰਜ ਕਰ ਦਿੱਤਾ ਕਿ ਉਹ ਜਹਾਜ਼ ਅਗਵਾ ਕਰਨ ਵਾਲੇ ਸ਼ਾਮਿਲ ਸਨ ਪਰ ਐੱਫਬੀਆਈ ਨੇ ਉਨ੍ਹਾਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਸੀ।

- Advertisement -

Share this Article
Leave a comment