ਆਪ੍ਰੇਸ਼ਨ ਬਲਿਊ ਸਟਾਰ ਦੀ ਭੇਟ ਚੜ੍ਹੇ ਸਨ 89 ਫ਼ੌਜੀ ਤੇ 540 ਸੰਗਤ , ਰਤਨ ਦੀ ਕਿਤਾਬ ਵਿਚ ਹੋਏ ਖੁਲਾਸੇ

TeamGlobalPunjab
3 Min Read

ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ ): ਸਾਬਕਾ ਆਈ. ਏ. ਐਸ. ਤੇ ਅਪਰੇਸ਼ਨ ਬਲਿਊ ਸਟਾਰ ਵੇਲੇ ਜਲੰਧਰ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਰਹੇ ਐੱਨ. ਐੱਸ. ਰਤਨ ਨੇ ਆਪਣੀ ਨਵੀਂ ਕਿਤਾਬ ਵਿਚ ਖੁਲਾਸਾ ਕੀਤਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਫੌਜ ਦੇ ਚਾਰ ਵੱਡੇ ਅਫ਼ਸਰ ਅਤੇ 85 ਫ਼ੌਜੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਜਦਕਿ ਅਪਰੇਸ਼ਨ ਬਲਿਊ ਸਟਾਰ ਦੀ ਭੇਟ ਚੜ੍ਹੀ ਸੰਗਤ ਅਤੇ ਖਾੜਕੂਆਂ ਦੀ ਗਿਣਤੀ 540 ਹੈ। ਇਨ੍ਹਾਂ ਵਿਚ ਅੱਠ ਬੱਚੇ ਵੀ ਸ਼ਾਮਲ ਸਨ ।

ਐਨ ਐਸ ਰਤਨ ਨੇ ਪੱਚੀ ਸਾਲ ਦੀ ਮਿਹਨਤ ਬਾਅਦ ਆਪਣੀ ਕਿਤਾਬ ‘ਓਪਰੇਸ਼ਨ ਬਲਿਊ ਸਟਾਰ 84’ ਲਿਖੀ ਹੈ।

 

- Advertisement -

 

ਇਸ ਕਿਤਾਬ ਨੂੰ ਅੱਜ ਪ੍ਰੈੱਸ ਕਲੱਬ ਚੰਡੀਗਡ਼੍ਹ ਵਿੱਚ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿਚ ਆਪ੍ਰੇਸ਼ਨ ਬਲੂ ਸਟਾਰ ਮੌਕੇ ਦੇ ਤਿੱਨ ਜੂਨ ਤਕ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀ. ਸੀ. ਗੁਰਦੇਵ ਸਿੰਘ ਬਰਾੜ, ਉਸ ਵੇਲੇ ਦੇ ਡਿਪਟੀ ਕਮਿਸ਼ਨਰ ਮਹੇਸ਼ਇੰਦਰ ਸਿੰਘ, ਬੀਐਸਐਫ ਦੇ ਅਧਿਕਾਰੀ ਗੁਰਦਿਆਲ ਸਿੰਘ ਧਨੋਆ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।

ਸਮਾਗਮ ਦੌਰਾਨ ਇਨ੍ਹਾਂ ਚਾਰੋਂ ਵੱਡੇ ਅਧਿਕਾਰੀਆਂ ਨੇ ਜੋ ਚਰਚਾ ਕੀਤੀ ਉਸ ਵਿੱਚ ਸਾਹਮਣੇ ਆਇਆ ਕਿ ਓਪਰੇਸ਼ਨ ਬਲੂ ਸਟਾਰ ਦੀ ਸਾਰੀ ਕਾਰਵਾਈ ਦਿੱਲੀ ਤੋਂ ਚਲਾਈ ਜਾ ਰਹੀ ਸੀ। ਇਹ ਸਾਰੀ ਕਾਰਵਾਈ ਉਸ ਸਮੇਂ ਪੰਜਾਬ ਦੇ ਰਾਜਪਾਲ ਰਾਹੀਂ ਕੀਤੀ ਗਈ । ਕਾਰਵਾਈ ਦੌਰਾਨ ਸਥਾਨਕ ਅਧਿਕਾਰੀਆਂ ਨੂੰ ਫੌਜ ਤੇ ਸੀਆਰਪੀਐਫ ਤੈਨਾਤ ਕਰਨ ਵਾਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ।

ਚਰਚਾ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਓਪਰੇਸ਼ਨ ਬਲੂ ਸਟਾਰ ਬਾਰੇ ਪਹਿਲਾਂ ਲਿਖੀਆਂ ਕਿਤਾਬਾਂ ਵਿੱਚ ਬਹੁਤ ਸਾਰੇ ਤੱਥ ਤੇ ਘਟਨਾਵਾਂ ਸਹੀ ਤਰ੍ਹਾਂ ਪੇਸ਼ ਨਹੀਂ ਕੀਤੀਆਂ ਗਈਆਂ।

ਐਨ. ਐਸ. ਰਤਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਸਾਰੇ ਤੱਥ ਖੁਦ ਇਕੱਤਰ ਕੀਤੇ ਹਨ ਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਮਿਲੇ ਵੀ ਹਨ ਜੋ ਓਪ੍ਰੇਸ਼ਨ ਬਲਿਊ ਸਟਾਰ ਮੌਕੇ ਹਾਜ਼ਰ ਸਨ।

- Advertisement -

ਐਨ. ਐਸ . ਰਤਨ ਦੀ ਕਿਤਾਬ ਤੋਂ ਬਾਅਦ ਮਰਹੂਮ ਪੱਤਰਕਾਰ ਖੁਸ਼ਵੰਤ ਸਿੰਘ, ਪੱਤਰਕਾਰ ਰਾਹੁਲ, ਪੱਤਰਕਾਰ ਸਤੀਸ਼ ਜੈਕਬ ਅਤੇ ਮਾਰਕ ਟਲੀ ਵੱਲੋਂ ਲਿਖੀਆਂ ਕਿਤਾਬਾਂ ਉੱਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ।

 ਜੂਨ ਚੌਰਾਸੀ ਦੇ ਘੱਲੂਘਾਰੇ ਵਿੱਚ ਸੰਗਤ ਦੇ ਹੋਏ ਜਾਨੀ ਨੁਕਸਾਨ ਸੰਬੰਧੀ ਸਿੱਖ ਚਿੰਤਕਾਂ ਵੱਲੋਂ ਲਿਖੀਆਂ ਕਿਤਾਬਾਂ ਵਾਰੇ ਵੀ ਐਨ ਐਸ ਰਤਨ ਨੇ ਉਂਗਲ ਖੜ੍ਹੀ ਕਰ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਵਿੱਚ ਸਹੀ ਅੰਕੜੇ ਨਹੀਂ ਦਿੱਤੇ।

ਸਮਾਗਮ ਵਿਚ ਉਚੇਚੇ ਤੌਰ ‘ਤੇ ਬੋਲਦਿਆਂ ਸਾਬਕਾ ਆਈਏਐਸ ਅਧਿਕਾਰੀ ਗੁਰਦੇਵ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਕਿ ਉਹ ਓਪ੍ਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਸਨ ਪਰ ਛੁੱਟੀ ਤੇ ਉਹ ਖੁਦ ਗਏ ਸਨ ਅਤੇ ਉਨ੍ਹਾਂ ਦੀ ਛੁੱਟੀ ਪਹਿਲਾਂ ਹੀ ਮਨਜ਼ੂਰ ਹੋ ਗਈ ਸੀ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਪੰਜਾਬ ਉੱਤੇ ਫ਼ੌਜ ਚਾੜ੍ਹੀ ਗਈ ਸੀ ਅਤੇ ਉਹ ਓਪਰੇਸ਼ਨ ਬਲਿਊ ਸਟਾਰ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਕੀਤਾ ਹਮਲਾ ਮੰਨਦੇ ਹਨ।

Share this Article
Leave a comment