ਛਠ ਪੂਜਾ ਲਈ ਦਿੱਲੀ ਸਰਕਾਰ 25 ਕਰੋੜ ਰੁਪਏ ਕਰੇਗੀ ਖਰਚ : ਅਰਵਿੰਦ ਕੇਜਰੀਵਾਲ

Rajneet Kaur
2 Min Read

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਇਸ ਸਾਲ ਛੱਠ ਦਾ ਤਿਉਹਾਰ ਧੂਮਧਾਮ ਨਾਲ ਮਨਾਏਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿੱਚ 1100 ਥਾਵਾਂ ‘ਤੇ ਵੱਡੇ ਪੱਧਰ ‘ਤੇ ਛੱਠ ਪੂਜਾ ਮਨਾਈ ਜਾਵੇਗੀ ਅਤੇ ‘ਆਪ’ ਸਰਕਾਰ ਇਸ ਲਈ 25 ਕਰੋੜ ਰੁਪਏ ਖਰਚ ਕਰੇਗੀ।

ਛਠ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਇੱਕ ਪ੍ਰਸਿੱਧ ਤਿਉਹਾਰ ਹੈ। ਚਾਰ ਦਿਨ ਚੱਲਣ ਵਾਲਾ ਇਹ ਤਿਉਹਾਰ ਇਸ ਸਾਲ 28 ਤੋਂ 31 ਅਕਤੂਬਰ ਦਰਮਿਆਨ ਮਨਾਇਆ ਜਾਵੇਗਾ। ਇਸ ਵਿੱਚ ਲੋਕ ਸੂਰਜ ਦੇਵਤਾ ਦੀ ਪੂਜਾ ਕਰਦੇ ਹਨ।

ਮੁੱਖ ਮੰਤਰੀ ਨੇ ਕਿਹਾ, ‘ 30 ਅਤੇ 31 ਅਕਤੂਬਰ ਨੂੰ ਛੱਠ ਦਾ ਤਿਉਹਾਰ ਹੈ। ਦੋ ਸਾਲਾਂ ਤੋਂ ਕੋਰੋਨਾ ਕਾਰਨ ਅਸੀਂ ਦਿੱਲੀ ਵਿੱਚ ਵੱਡੇ ਪੱਧਰ ‘ਤੇ ਜਨਤਕ ਤੌਰ ‘ਤੇ ਛੱਠ ਪੂਜਾ ਦਾ ਆਯੋਜਨ ਨਹੀਂ ਕਰ ਸਕੇ, ਪਰ ਇਸ ਵਾਰ ਅਸੀਂ ਸਾਰੇ ਇਕੱਠੇ ਹੋ ਕੇ ਪੂਰੇ ਦੇਸ਼ ਨੂੰਛਠੀ ਮਈਆ ਅਤੇ  ਸੂਰਜ ਦੇਵਤਾ ਦੀ ਪੂਜਾ ਕਰਾਂਗੇ। ਸਾਰੇ ਲੋਕਾਂ ਦੀ ਸਿਹਤ ਲਈ, ਸਾਰੇ ਲੋਕਾਂ ਦੀ ਤਰੱਕੀ ਲਈ ਅਸੀਸ ਮੰਗਾਂਗੇ।’

ਮੁੱਖ ਮੰਤਰੀ ਨੇ ਕਿਹਾ, ਦੋ ਸਾਲਾਂ ਤੋਂ ਕੋਰੋਨਾ ਕਾਰਨ ਲੋਕ ਘਰਾਂ ‘ਚ ਬੰਦ ਸਨ। ਪਰ ਇਸ ਵਾਰ ਤੁਹਾਡੇ ਲਈ ਪੂਰੇ ਪਰਿਵਾਰ ਨਾਲ ਛੱਠ ਪੂਜਾ ਮਨਾਉਣ ਲਈ ਬਹੁਤ ਤਿਆਰੀਆਂ ਕੀਤੀਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਸਾਨੂੰ ਪੂਰਾ ਸਹਿਯੋਗ ਦੇ ਰਹੀ ਹੈ। ਥਾਂ-ਥਾਂ ਸੀਸੀਟੀਵੀ ਕੈਮਰੇ ਲਾਏ ਗਏ ਹਨ। ਐਲਈਡੀ ਸਕਰੀਨਾਂ ਲਗਾਈਆਂ ਜਾਣਗੀਆਂ, ਥਾਂ-ਥਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਕੇਜਰੀਵਾਲ ਨੇ ਕਿਹਾ, ‘ਹਰ ਜਗ੍ਹਾ ਸਫ਼ਾਈ ਦਾ ਧਿਆਨ ਰੱਖਿਆ ਜਾਵੇਗਾ, ਪੀਣ ਵਾਲੇ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ। ਐਂਬੂਲੈਂਸ, ਫਸਟ ਏਡ ਦਾ ਪ੍ਰਬੰਧ ਕੀਤਾ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment