ਮੁਹਾਲੀ : ਪੰਜਾਬ ਵਿਚ ਕੋਰੋਨਾ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ ਉਥੇ ਹੀ ਕਈ ਥਾਵਾਂ ਤੋਂ ਮਰੀਜ਼ਾਂ ਦੇ ਠੀਕ ਹੋਣ ਤੇ ਖੁਸ਼ੀ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਅੱਜ ਫਿਰ ਇਥੇ ਇਕ 81 ਸਾਲਾ ਬੇਬੇ ਨੇ ਇਸ ਭੈੜੀ ਬਿਮਾਰੀ ਨੂੰ “ਬਾਏ ਬਾਏ” ਕਹਿ ਦਿੱਤਾ ਹੈ । ਜੀ ਹਾਂ ਬਜ਼ੁਰਗ ਕੁਲਵੰਤ ਨਿਰਮਲ ਕੌਰ ਨੇ ਇਸ ਭੈੜੀ ਬਿਮਾਰੀ ਤੋਂ ਰਾਹਤ ਪਾਈ ਹੈ । ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਆਪਣੇ ਫੇਸਬੁੱਕ ਤੇ ਵੀ ਸਾਂਝਾ ਕੀਤਾ । ਬਜ਼ੁਰਗ ਬੇਬੇ ਨੇ ਠੀਕ ਹੋਣ ਤੇ ਡਾਕਟਰਾਂ ਦਾ ਧੰਨਵਾਦ ਕੀਤਾ ।
ਦੱਸ ਦੇਈਏ ਕਿ ਦਲਜੀਤ ਚੀਮਾ ਨੇ ਇਨ੍ਹਾਂ ਪਲ ਨੂੰ ਸਾਂਝਾ ਕਰਦਿਆਂ ਲਿਖਿਆ ਕਿ, “ਖੁਸ਼ਖਬਰੀ। ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਬੀਬੀ ਕੁਲਵੰਤ ਨਿਰਮਲ ਕੌਰ ਜੀ, ਮੋਹਾਲੀ ਦੇ 81 ਸਾਲਾ ਬਜ਼ੁਰਗ ਨੇ ਕੋਰੋਨਾ ਦੀ ਬਿਮਾਰੀ ਉਤੇ ਜਿੱਤ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੂਗਰ,ਹਾਈਪਰਟੈਨਸ਼ਨ ਅਤੇ 5 ਸਟੈੰਟ ਪਏ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋਨਾ ਦੀ ਬਿਮਾਰੀ ਨੂੰ ਹਾਰ ਦਿੱਤੀ ਹੈ। ਮੈਕਸ ਹਸਪਤਾਲ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। “