80 ਫੀਸਦੀ ਭਾਰਤੀ ਸੌਣ ਅਤੇ ਉੱਠਣ ਤੋਂ ਪਹਿਲਾਂ ਵੇਖਦੇ ਹਨ ਆਪਣਾ ਮੋਬਾਈਲ: ਅਧਿਐਨ

TeamGlobalPunjab
2 Min Read

ਨਿਊਜ਼ ਡੈਸਕ : ਸਾਡੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਮੋਬਾਈਲ ਦੀ ਇਸ ਹੱਦ ਤੱਕ ਆਦੀ ਹੋ ਗਈ ਹੈ ਕਿ ਅੱਜ ਅਸੀਂ ਇੱਕ ਪਲ ਵੀ ਮੋਬਾਈਲ ਤੋਂ ਬਿਨ੍ਹਾ ਨਹੀਂ ਰਹਿ  ਸਕਦੇ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਮੋਬਾਈਲ ਨੇ ਆਪਣੀ ਗ੍ਰਿਫਤ ‘ਚ ਲੈ ਲਿਆ ਹੈ। ਜਿੱਥੇ ਇੱਕ ਪਾਸੇ ਮੋਬਾਈਲ ਦੇ ਸਾਡੇ ਲਈ ਬਹੁਤ ਫਾਈਦੇ ਹਨ ਉੱਥੇ ਹੀ ਕਈ ਨੁਕਸਾਨ ਵੀ। ਮੋਬਾਈਲ ਉਪਭੋਗਤਾਵਾਂ, ਉਪਯੋਗਤਾਵਾਂ ਆਦਿ ਵਿਸ਼ਿਆਂ ‘ਤੇ ਖੋਜ ਕਰਨ ਵਾਲੀ ਸੰਸਥਾ, ਸਾਈਬਰ ਮੀਡੀਆ ਰਿਸਰਚ ਸੰਸਥਾ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਈ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ।

ਸਾਈਬਰ ਮੀਡੀਆ ਰਿਸਰਚ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਭਾਰਤ ਦੇ 80 ਪ੍ਰਤੀਸ਼ਤ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਜ਼ਿਆਦਾ ਸਮਾਂ ਮੋਬਾਈਲ ‘ਤੇ ਬਿਤਾਉਣਾ ਪਸੰਦ ਕਰਦੇ ਹਨ। ਇਹ ਜਾਣ ਕਿ ਹੋਰ ਵੀ ਹੈਰਾਨੀ ਹੋਵੇਗੀ ਕਿ 74 ਪ੍ਰਤੀਸ਼ਤ ਭਾਰਤੀ ਹਰ-ਰੋਜ਼ ਸਵੇਰੇ ਉੱਠਣ ਤੋਂ ਪਹਿਲਾਂ ਵੀ ਆਪਣਾ ਮੋਬਾਈਲ ਲੱਭਦੇ ਹਨ। ਸੀ.ਐੱਮ.ਆਰ. ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ 56 ਪ੍ਰਤੀਸ਼ਤ ਭਾਰਤੀ ਲੋਕ ਅਜਿਹੇ ਹਨ ਜਿਹੜੇ ਸਮਝਦੇ ਹਨ ਕਿ ਮੋਬਾਈਲ ਤੋਂ ਬਿਨ੍ਹਾ ਦਾ ਜੀਵਨ ਸੰਭਵ ਨਹੀਂ ਹੈ।

ਅਲੱਗ-ਅਲੱਗ ਸ਼ਹਿਰਾਂ ਦੇ ਦੋ ਹਜ਼ਾਰ ਤੋਂ ਵੱਧ ਲੋਕਾਂ ‘ਤੇ ਕੀਤੇ ਗਏ ਸਰਵੇਖਣ ਤੋਂ ਬਾਅਦ ਜਿਹੜੇ ਅੰਕੜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਮੌਜੂਦਾ ਸਮੇਂ ਲੋਕ ਸੋਸ਼ਲ ਮੀਡੀਆ ਦੇ ਬਹੁਤ ਆਦੀ ਹੋ ਚੁੱਕੇ ਹਨ ਤੇ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹਨ। ਵਟਸਐੱਪ ‘ਤੇ 24 ਪ੍ਰਤੀਸ਼ਤ ਲੋਕ, ਫੇਸਬੁੱਕ ‘ਤੇ 23 ਪ੍ਰਤੀਸ਼ਤ ਲੋਕ ਤੇ 16 ਪ੍ਰਤੀਸ਼ਤ ਲੋਕ ਇੰਸਟਾਗ੍ਰਾਮ ‘ਤੇ ਆਪਣਾ ਸਮਾਂ ਖਰਚ ਕਰਦੇ ਹਨ। ਹਰ ਤਿੰਨ ‘ਚੋਂ ਇੱਕ ਭਾਰਤੀ ਅਜਿਹਾ ਹੈ ਜਿਹੜਾ ਹਰ ਪੰਜ ਮਿੰਟ ਬਾਅਦ ਆਪਣੇ ਮੋਬਾਈਲ ਨੂੰ ਵਾਰ-ਵਾਰ ਵੇਖਦੇ ਹਨ।

ਰਿਪੋਰਟ ਅਨੁਸਾਰ ਜੇਕਰ ਭਾਰਤੀ ਲੋਕਾਂ ਦੇ ਸੌਣ ਵਾਲੇ ਸਮੇਂ ਨੂੰ ਛੱਡ ਕੇ ਬਾਕੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਲੋਕ ਆਪਣੇ ਬਾਕੀ ਸਮੇਂ ਦਾ ਇੱਕ ਤਿਹਾਈ ਹਿੱਸਾ ਮੋਬਾਈਲ ‘ਤੇ ਬਿਤਾਉਂਦੇ ਹਨ।

- Advertisement -

Share this Article
Leave a comment