ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਵਿਤ ਮੰਤਰੀ ਵਲੋਂ ਹੁਣ ਵਡਾ ਐਲਾਨ ਕੀਤਾ ਗਿਆ ਹੈ । ਜਾਣਕਾਰੀ ਮੁਤਾਬਿਕ ਵਿਤ ਮੰਤਰੀ ਵਲੋਂ ਇਸ ਬਿਮਾਰੀ ਦੀ ਮਾਰ ਨਾਲ ਲੜਨ ਲਈ 70 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਗਿਆ ਹੈ। ਨਿਰਮਲਾ ਸੀਤਾ ਰਮਨ ਨੇ ਦਸਿਆ ਕਿ ਇਸ ਦਾ ਉਦੇਸ਼ ਹੈ ਕਿ ਦੇਸ਼ ਅੰਦਰ ਕੋਈ ਵੀ ਭੁੱਖਾ ਨਾ ਰਹੇ । ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦੇਸ਼ ਵਿਚ 21 ਦਿਨ ਦਾ ਲਾਕ ਡਾਊਨ ਐਲਾਨਿਆ ਗਿਆ ਹੈ।
ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਇਸ ਧਨ ਰਾਸ਼ੀ ਨਾਲ ਗਰੀਬਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80 ਕਰੋੜ ਗਰੀਬਾਂ ਨੂੰ 3 ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ ਅਤੇ ਹੋਰ ਜ਼ਰੂਰੀ ਵਸਤਾਂ ਦਿਤੀਆਂ ਜਾਣਗੀਆਂ । ਦਾਅਵਾ ਕੀਤਾ ਜਾ ਰਿਹਾ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਹੀ ਕਿਸਾਨਾਂ ਦੇ ਖਾਤੇ ਵਿਚ ਪੈਸੇ ਪਾਏ ਜਾਣਗੇ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰੀ ਵਧਾਏ ਜਾਂ ਦੀ ਗੱਲ ਵੀ ਸਾਹਮਣੇ ਹੈ
ਕੋਰੋਨਾ ਵਾਇਰਸ : ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨਿਆ ਵੱਡਾ ਰਾਹਤ ਪੈਕੇਜ !
Leave a Comment
Leave a Comment