ਨਿਰਭਿਆ ਕੇਸ : ਦੋਸ਼ੀ ਮੁਕੇਸ਼ ਨੇ ਚੱਲੀ ਇੱਕ ਹੋਰ ਚਾਲ! ਲਾਏ ਗੰਭੀਰ ਦੋਸ਼

TeamGlobalPunjab
2 Min Read

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਅਦਾਲਤ ਨੇ ਚੌਥੀ ਵਾਰ ਤਾਰੀਖ ਨਿਰਧਾਰਿਤ ਕਰ ਦਿੱਤੀ ਹੈ। ਹੁਣ ਚਾਰਾਂ ਦੋਸ਼ੀਆਂ ਨੂੰ 20 ਮਾਰਚ ਵਾਲੇ ਦਿਨ ਫਾਂਸੀ ਦਿੱਤੀ ਜਾਵੇਗੀ। ਇਸ ਦੇ ਚਲਦਿਆਂ ਹੁਣ ਦੋਸ਼ੀ ਮੁਕੇਸ਼ ਨੇ ਇਕ ਹੋਰ ਨਵਾਂ ਪੈਂਤੜਾ ਅਪਣਾਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪੁਰਾਣੇ ਵਕੀਲ ਨੇ ਨਹੀਂ ਦੱਸਿਆ ਕਿ ਕਿਊਰੇਟਿਵ ਪਟੀਸ਼ਨ ਦਾਖਲ ਕਰਨ ਲਈ ਤਿੰਨ  ਸਾਲ ਦਾ ਸਮਾਂ ਹੁੰਦਾ ਹੈ। ਰਿਪੋਰਟਾਂ ਮੁਤਾਬਿਕ ਇਹ ਦੋਸ਼ ਲਾਉਂਦਿਆਂ ਮੁਕੇਸ਼ ਨੇ ਮੰਗ ਕੀਤੀ ਹੈ ਕਿ ਕਾਰਵਾਈ ਰੱਦ ਕਰਦਿਆਂ ਉਸ ਨੂੰ ਮੁੜ ਕਿਊਰੇਟਿਵ ਪਟੀਸ਼ਨ ਅਤੇ ਹੋਰ ਕਨੂੰਨੀ ਵਿਕਲਪ ਚੁਣਨ ਦੀ ਇਜਾਜ਼ਤ ਦਿੱਤੀ ਜਾਵੇ।

ਰਿਪੋਰਟਾਂ ਮੁਤਾਬਿਕ ਇਹ ਦਾਅਵਾ ਠੋਕਦਿਆਂ ਉਸ ਵੱਲੋਂ ਸੁਪਰੀਮ ਕੋਰਟ ‘ਚ ਆਪਣੀ ਅਰਜੀ ਪਾਉਂਦਿਆਂ ਦਾਅਵਾ ਕੀਤਾ ਗਿਆ ਹੈ ਕਿ ਉਹ ਇਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਿਕ ਲਿਮਿਟੇਸ਼ਨ ਐਕਟ ਦੀ ਧਾਰਾ 137 ਦੇ ਤਹਿਤ ਕਿਉਰੇਟਿਵ ਪਟੀਸ਼ਨ ਪਾਉਣ ਲਈ ਸਮਾਂ ਤੈਅ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਇੱਕ ਵਾਰ ਫਿਰ ਨਵੀਂ ਤਾਰੀਖ ਦਾ ਐਲਾਨ ਹੋ ਗਿਆ ਹੈ। ਦਿੱਲੀ ਅਦਾਲਤ ਵੱਲੋਂ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਹੁਣ 20 ਮਾਰਚ ਦੀ ਤਾਰੀਖ ਮੁਕੱਰਰ ਕੀਤੀ ਗਈ ਹੈ। ਇਸ ਦਿਨ ਉਨ੍ਹਾਂ ਨੂੰ ਸਵੇਰੇ 5 ਵੱਜ ਕੇ 30 ਮਿੰਟ ‘ਤੇ ਫਾਂਸੀ ਦੇਣ ਦੇ ਹੁਕਮ ਦਿੱਤੇ ਗਏ ਹਨ ਹੈ ।

ਦੱਸ ਦਈਏ ਕਿ ਨਵਾਂ ਡੈੱਥ ਵਾਰੰਟ ਜਾਰੀ ਹੋਣ ‘ਤੇ ਨਿਰਭਿਆ ਦੀ ਮਾਂ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਸੀ। ਉਸ ਦਾ ਕਹਿਣਾ ਸੀ ਕਿ ਸ਼ਾਇਦ ਇਹ ਆਖਰੀ ਤਾਰੀਖ ਹੋਵੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਾਰੀਖ ਨਿਰਧਾਰਿਤ ਕੀਤੀ ਜਾ ਚੁਕੀ ਹੈ। ਸਭ ਤੋਂ ਪਹਿਲਾਂ 22 ਜਨਵਰੀ ਸਵੇਰੇ 6 ਵਜੇ ਫਾਂਸੀ ਦੀ ਤਾਰੀਖ ਰੱਖੀ ਗਈ ਸੀ। ਪਰ ਉਸ ਦਿਨ ਫਾਂਸੀ ਨਹੀਂ ਹੋਈ।

ਇਸ ਤੋਂ ਬਾਅਦ ਅਦਾਲਤ ਵੱਲੋਂ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ 1 ਫਰਵਰੀ ਦੀ ਤਾਰੀਖ ਰੱਖੀ ਗਈ ਪਰ ਫਿਰ ਵੀ ਫਾਂਸੀ ਟਲ ਗਈ। ਉਸ ਤੋਂ ਬਾਅਦ 3 ਮਾਰਚ ਦੀ ਤਾਰੀਖ ਰੱਖੀ ਗਈ ਤਾਂ ਉਹ ਵੀ ਟਲ ਗਈ। ਹੁਣ ਇੱਕ ਵਾਰ ਫਿਰ 20 ਮਾਰਚ ਦੀ ਤਾਰੀਖ ਰੱਖੀ ਗਈ ਹੈ।

- Advertisement -

Share this Article
Leave a comment