ਅਮਰੀਕਾ: ਅਲਬਾਮਾ ਮਾਲ ਅੰਦਰ ਹੋਈ ਗੋਲੀਬਾਰੀ ‘ਚ ਅੱਠ ਸਾਲਾ ਬੱਚੇ ਦੀ ਮੌਤ, ਤਿੰਨ ਲੋਕ ਜ਼ਖ਼ਮੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਅਲਬਾਮਾ ਰਾਜ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਅੱਠ ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜਖ਼ਮੀ ਹੋਏ ਹਨ।

ਹੂਵਰ ਪੁਲਿਸ ਮੁੱਖੀ ਨਿਕ ਡੇਰਜਿਸ ਨੇ ਦੱਸਿਆ ਕਿ ਰਿਵਰਚੇਜ ਗੈਲੇਰਿਆ ‘ਚ ਦੁਪਹਿਰ ਨੂੰ ਹੋਈ ਗੋਲੀਬਾਰੀ ‘ਚ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਮੁਖੀ ਨੇ ਦੱਸਿਆ ਕਿ ਇੱਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਪੁਲਿਸ ਨੇ ਗੋਲੀਬਾਰੀ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ, ਡੇਰਜਿਸ ਨੇ ਕਿਹਾ ਕਿ ਪੁਲਿਸ ਕੁੱਝ ਅਹਿਮ ਸੁਰਾਗਾਂ ‘ਤੇ ਕੰਮ ਕਰ ਰਹੀ ਹੈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ ਜਾਂ ਨਹੀਂ।

ਮੇਅਰ ਫਰੈਂਕ ਬਰੋਕਾਟੋ ਨੇ ਕਿਹਾ, ‘ਪ੍ਰਭਾਵਿਤ ਲੋਕਾਂ ਲਈ ਅਸੀ ਅਰਦਾਸ ਕਰਦੇ ਹਾਂ।’ ਪੁਲਿਸ ਕੈਪਟਨ ਗਰੇਗ ਰੈਕਟਰ ਨੇ ਦੱਸਿਆ ਕਿ ਮਾਲ ਦੇ ਅੰਦਰ ਇੱਕ ਫੂਡ ਕੋਰਟ ਦੇ ਨੇੜ੍ਹੇ ਕਈ ਗੋਲੀਆਂ ਚੱਲੀਆਂ। ਰੈਕਟਰ ਨੇ ਕਿਹਾ, ‘ਅਸੀ ਹਾਲੇ ਨਹੀਂ ਜਾਣਦੇ ਕਿ ਗੋਲੀਬਾਰੀ ਕਿਉਂ ਹੋਈ ਜਾਂ ਇਸ ਘਟਨਾ ਵਿੱਚ ਕਿੰਨੇ ਹਮਲਾਵਰ ਸ਼ਾਮਲ ਹਨ।’

- Advertisement -

- Advertisement -
Share this Article
Leave a comment