ਇਸ ਵਿਧਾਇਕ ਨੂੰ ਮਿਲੇਗੀ ਪੰਜਾਬ ਕੈਬਿਨਟ ‘ਚ ਜਗ੍ਹਾ

Prabhjot Kaur
2 Min Read

ਚੰਡੀਗੜ੍ਹ: ਫੌਜਾ ਸਿੰਘ ਸਰਾਰੀ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ ਕਿ ਹੁਣ ਅਗਲਾ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ ਤਾਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਡਾਕਟਰ ਬਲਬੀਰ ਸਿੰਘ ਨੂੰ ਕੈਬਿਨਟ ਵਿੱਚ ਜਗ੍ਹਾ ਮਿਲ ਸਕਦੀ ਹੈ। ਡਾਕਟਰ ਬਲਬੀਰ ਸਿੰਘ ਨੂੰ ਸਰਾਰੀ ਦੀ ਥਾਂ ‘ਤੇ ਮੰਤਰੀ ਬਣਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਅੱਜ ਸ਼ਾਮ ਨੂੰ ਹੀ ਡਾਕਟਰ ਬਲਬੀਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਡਾ. ਬਲਬੀਰ ਸਿੰਘ ਪਟਿਆਲਾ ਦੇਹਾਤ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਦੱਸਣਯੋਗ ਹੈ ਕਿ ਫੌਜਾ ਸਿੰਘ ਸਰਾਰੀ ਗੁਰੂ ਹਰਸਹਾਏ ਤੋਂ ‘ਆਪ’ ਦੇ ਵਿਧਾਇਕ ਹਨ। ਕੈਬਿਨਟ ਮੰਤਰੀ ਰਹਿੰਦਿਆਂ ਉਹਨਾਂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਫੌਜਾ ਸਿੰਘ ਸਰਾਰੀ ਕਥਿਤ ਆਡੀਓ ਲੀਕ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆਏ ਸਨ। ਇਹ ਆਡੀਓ 11 ਸਤੰਬਰ ਨੂੰ ਲੀਕ ਹੋਈ ਸੀ ਤੇ ਇਸ ਨੂੰ ਮੰਤਰੀ ਦੇ ਹੀ ਓਐਸਡੀ ਤਰਸੇਮ ਸਿੰਘ ਕਪੂਰ ਨੇ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਤਰਸੇਮ ਸਿੰਘ ਕਪੂਰ, ਫੌਜਾ ਸਿੰਘ ਸਰਾਰੀ ਤੋਂ ਖਾਸੇ ਨਰਾਜ਼ ਚੱਲ ਰਹੇ ਸਨ। ਕਿਉਂਕਿ ਮੰਤਰੀ ਰਹਿੰਦਿਆ ਸਰਾਰੀ ਨੇ ਤਰਸੇਮ ਸਿੰਘ ਦੇ ਇੱਕ ਰਿਸ਼ਤੇਦਾਰ ਦੀ ਪੁਲਿਸ ਕੇਸ ਵਿੱਚ ਮਦਦ ਨਹੀਂ ਕੀਤੀ ਸੀ। ਇਸ ਆਡੀਓ ‘ਚ ਸਰਾਰੀ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਹਿ ਰਿਹਾ ਹੈ । ਹਾਲਾਂਕਿ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਸੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment