ਨਰਮੇ ਦੇ ਚੋਖੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ

TeamGlobalPunjab
4 Min Read

ਨਰਮਾ ਪੰਜਾਬ ਦੇ ਦੱਖਣੀ-ਪੱਛਮੀ ਜਿਲ੍ਹਿਆ ਵਿੱਚ ਸਾਉਣੀ ਦੀ ਮੁੱਖ ਵਪਾਰਕ ਫਸਲ ਹੈ। ਪੰਜਾਬ ਦੇ ਖੁਸ਼ਕ ਇਲਾਕਿਆਂ ਲਈ ਇਹ ਫਸਲ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਫਸਲੀ ਵਿਭਿੰਨਤਾ ਲਿਆਉਣ ਲਈ ਕਾਰਗਾਰ ਸਿੱਧ ਹੋ ਸਕਦੀ ਹੈ। ਕਿਸਾਨ ਵੀਰਾਂ ਨਾਲ ਜ਼ਰੂਰੀ ਨੁਕਤੇ ਸਾਂਝੇ ਕਰਦੇ ਹਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨਰਮੇ-ਕਪਾਹ ਦਾ ਵਧੇਰੇ ਝਾੜ ਲਿਆ ਜਾ ਸਕੇ।

ਕੀ ਕਰੀਏ ?

-ਸਿਰਫ ਸਿਫਾਰਿਸ਼ ਕਿਸਮਾਂ/ਹਾਈਬ੍ਰਿਡ ਹੀ ਬੀਜੋ ਅਤੇ ਬਿਜਾਈ 15 ਮਈ ਤੱਕ ਪੂਰੀ ਕਰੋ

-ਸਾਰੇ ਪਿੰਡ/ਬਲਾਕ ਵਿੱਚ ਵੱਡੇ ਪੱਧਰ ਉਤੇ ਨਰਮੇ-ਕਪਾਹ ਦੀ ਕਾਸ਼ਤ ਕੀਤੀ ਜਾਵੇ ਤਾਂ ਕਿ ਫਸਲ ਨੂੰ ਢੁਕਵੇਂ ਹਾਲਾਤ ਮਿਲਣ

- Advertisement -

-ਫਸਲ ਦੇ ਵਧੀਆ ਜੰਮ ਲਈ ਚੰਗੇ ਪਾਣੀ ਨਾਲ ਭਰਵੀ ਰੌਣੀ ਕਰੋ। ਪਹਿਲਾ ਪਾਣੀ ਬਿਜਾਈ ਤੋਂ 4-6 ਹਫਤੇ ਬਾਅਦ ਲਗਾਓ

-ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੇ ਕੀਟਨਾਸ਼ਕ ਅਤੇ ਖਾਦ ਸਿਫਾਰਿਸ਼ ਕੀਤੀ ਮਾਤਰਾ ਵਿੱਚ ਹੀ ਵਰਤੋ।

-ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਦੇ ਇੱਕ ਹਫਤੇ ਦੇ ਵਕਫੇ ਤੇ 4 ਛਿੜਕਾਅ ਕਰੋ।

-ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਟੀਡੇ ਬਣਨ ਸਮੇਂ ਕਰੋ।

-ਚਿੱਟੀ ਮੱਖੀ, ਮਿਲੀਬੱਗ, ਤੰਬਾਕੂ ਦੀ ਸੁੰਡੀ ਅਤੇ ਚਿਤਕਬਰੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿਚੋਂ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਨਦੀਨ ਜਿਵੇ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਕਾਂਗਰਸ ਘਾਹ, ਧਤੂਰਾ, ਭੰਗ, ਗੁੱਤ ਪੁੱਟਣਾ, ਭੱਖੜਾ, ਇਟਸਿਟ ਅਤੇ ਤਾਦਲਾ ਆਦਿ ਨੂੰ ਨਸ਼ਟ ਕਰੋ।

- Advertisement -

-ਪਹਿਲੇ ਪਾਣੀ ਤੋਂ ਬਾਅਦ ਹਿਟਵੀਡ ਮੈਕਸ 10 ਐਮ ਈ ਸੀ “500 ਮਿਲੀਲਿਟਰ ਪ੍ਰਤੀ ਏਕੜ ਦੇ ਛਿੜਕਾਅ ਨਾਲ ਸਾਰੇ ਨਦੀਨਾਂ ਦਾ ਖਾਤਮਾ ਹੁੰਦਾ ਹੈ

-ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ.ਸਲਾਂ ਜਿਵੇਂ ਕਿ ਬੈਗਣ, ਖੀਰਾ, ਚੱਪਣ ਕੱਦੂ, ਤਰ, ਆਲੂ, ਟਮਾਟਰ, ਮਿਰਚਾਂ ਆਦਿ ‘ਤੇ ਵੀ ਪਾਇਆ ਜਾਂਦਾ ਹੈ। ਇਸ ਵਾਸਤੇ ਇਨ੍ਹਾਂ ਫਸਲਾਂ ਉਪਰ ਲਗਾਤਾਰ ਸਰਵੇਖਣ ਕਰਦੇ ਰਹੋ।

-ਨਰਮੇ ਦੇ ਖੇਤਾਂ ਵਿੱਚ ਲੀਫ ਕਰਲ (ਪੱਤਾ ਮਰੋੜ) ਬਿਮਾਰੀ ਵਾਲੇ ਬੂਟੇ ਸਮੇ ਸਮੇ ਸਿਰ ਪੁੱਟ ਕੇ ਦਬਾਉਦੇ ਰਹੋ

-ਘੱਟ ਲਾਗਤ ਵਾਲੇ 40 ਪੀਲੇ ਕਾਰਡ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਤਾਂ ਜੋ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

-ਆਖਰੀ ਚੁਗਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫਸਲ ਦਾ ਬੱਚ-ਖੁੱਚ, ਪੱਤੇ ਅਤੇ ਅਣਖਿੜੇ ਟੀਡੇ ਖਾਣ ਲਈ ਨਰਮੇ ਦੇ ਖੇਤਾਂ ਵਿੱਚ ਛੱਡ ਦਿਓ।

ਕੀ ਨਾ ਕਰੀਏ ?

-ਬੀ ਟੀ ਨਰਮੇ ਦਾ ਗੈਰ ਪ੍ਰਮਾਣਿਤ ਬੀਜ ਨਾ ਵਰਤੋ ਅਤੇ ਪਛੇਤੀ ਬਿਜਾਈ ਤੋ ਗੁਰੇਜ ਕਰੋ ਕਿੰਨੂ ਦੇ ਬਾਗਾਂ ਦੇ ਅਤੇ ਭਿੰਡੀ ਦੇ ਨੇੜੇ ਨਰਮੇ ਦੀ ਕਾਸ਼ਤ ਨਾ ਕਰੋ

-ਹਲਕੀਆਂ ਜ਼ਮੀਨਾਂ ਵਿੱਚ ਬੀ ਟੀ ਨਰਮੇ ਦੀ ਕਾਸ਼ਤ ਨਾ ਕਰੋ ਕਿਉਕਿ ਇਹਨਾਂ ਜ਼ਮੀਨਾਂ ਵਿੱਚ ਤੱਤਾਂ ਦੀ ਘਾਟ ਕਰਕੇ ਪੱਤਿਆਂ ਦੀ ਲਾਲੀ ਅਤੇ ਝੁਲਸਣ ਦੀ ਸਮੱਸਿਆ ਆਉਂਦੀ ਹੈ ਉਥੇ ਗੈਰ ਬੀ ਟੀ ਨਰਮੇ ਦੀ ਕਾਸ਼ਤ ਕਰੋ।

-ਟੀਡੇ ਦੀ ਅਮਰੀਕਨ, ਚਿਤਕਬਰੀ ਸੁੰਡੀ, ਤੰਬਾਕੂ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਰਮੇ ਵਾਲੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਜੰਤਰ ਜਾਂ ਅਰਿੰਡ ਨਾ ਬੀਜੋ

-ਨਾਈਟਰੋਜਨ ਖਾਦ ਸਿਫਾਰਿਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ

ਖੜ੍ਹੀ ਫਸਲ ਵਿੱਚ ਡੀ ਏ ਪੀ ਦਾ ਛੱਟਾ ਨਾ ਦਿਓ

ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾ ਕੇ ਜਾਂ ਬਣੇ ਬਣਾਏ) ਵਰਤਣ ਤੋਂ ਗੁਰੇਜ. ਕਰੋ

ਇੱਕੋ ਗਰੁੱਪ ਦੀਆਂ ਕੀਟਨਾਸ.ਕਾਂ ਦਾ ਇੱਕ ਤੋਂ ਵੱਧ ਛਿੜਕਾਅ ਨਾ ਕਰੋ

ਨਰਮੇ-ਕਪਾਹ ਵਿੱਚ ਕਿਸੇ ਵੀ ਤਰ੍ਹਾਂ ਦੇ ਛਿੜਕਾਅ ਲਈ ਮਾੜੇ ਪਾਣੀ ਦੀ ਵਰਤੋ ਨਾ ਕਰੋ

ਅਖੀਰਲਾ ਪਾਣੀ ਸਤੰਬਰ ਮਹੀਨੇ ਤੋਂ ਪਛੇਤਾ ਨਾ ਕਰੋ

ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇ ਰੁੱਖ ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ। ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜਮੀਨ ਤੇ ਮਾਰ ਕੇ ਅਣਖਿੜੇ ਟੀਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ।

-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Share this Article
Leave a comment