ਦਿੱਲੀ ‘ਚ ਹੋਣ ਵਾਲੇ ਕੌਮੀ ਯੁਵਾ ਮਹੋਤਸਵ ਵਿਚ ਹਰਿਆਣਾ ਦੇ 75 ਨੌਜਵਾਨ ਕਰਣਗੇ ਭਾਗੀਦਾਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ 10 ਜਨਵਰੀ ਤੋਂ 12 ਜਨਵਰੀ ਤੱਕ ਨਵੀਂ ਦਿੱਲੀ ਵਿਚ ਪ੍ਰਬੰਧਿਤ ਹੋਣ ਵਾਲੇ ਕੌਮੀ ਯੁਵਾ ਮਹੋਤਸਵ ਵਿਚ ਹਿੱਸਾ ਲੈਣ ਵਾਲੇ ਹਰਿਆਣਾ ਦੇ 75 ਯੁਵਾ ਪ੍ਰਤੀਭਾਗੀਆਂ ਦੇ ਸਮੂਹ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੌਮੀ ਯੁਵਾ ਮਹੋਤਸਵ ਵਿਚ ਹਰਿਆਣਾ ਦੀ ਨੁਮਾਇੰਦਗੀ ਹੋਣਾ ਸਾਡੇ ਲਈ ਮਾਣ ਦਾ ਲੰਮ੍ਹਾ ਹੈ। ਇਸ ਵਿਚ ਭਾਗੀਦਾਰੀ ਕਰਨ ਵਾਲੇ ਸਾਰੇ ਯੁਵਾ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਨੂੰ ਹਾਸਲ ਕਰਨ ਅਤੇ ਸੂਬੇ ਦਾ ਨਾਂਅ ਰੋਸ਼ਨ ਕਰਨ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਾਸਿਕ, ਮਹਾਰਾਸ਼ਟਰ ਵਿਚ ਪ੍ਰਬੰਧਿਤ ਕੌਮੀ ਯੁਵਾ ਮਹੋਤਸਵ ਵਿਚ ਹਰਿਆਣਾ ਨੇ ਪੂਰੇ ਦੇਸ਼ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਯਕੀਨੀ ਤੌਰ ‘ਤੇ ਇਸ ਵਾਰ ਕੌਮੀ ਯੁਵਾ ਮਹੋਤਸਵ ਵਿਚ ਹਰਿਆਣਾ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਯੁਵਾ ਜਿੱਥੇ ਜਾਂਦਾ ਹੈ, ਝੰਡੇ ਗੱਡਦਾ ਹੈ। ਹਰਿਆਣਾ ਦਾ ਯੁਵਾ ਜਿਸ ਵੀ ਮੈਦਾਨ ‘ਤੇ ਖੜਾ ਹੁੰਦਾ ਹੈ, ਉਸ ਦੀ ਇਕ ਵੱਖ ਪਹਿਚਾਣ ਹੁੰਦੀ ਹੈ। ਅੱਜ ਦੇਸ਼-ਦੁਨੀਆ ਵਿਚ ਹਰਿਆਣਾ ਦੀ ਪਹਿਚਾਣ ਧਾਕੜ ਵਜੋ ਹੈ ਅਤੇ ਇੱਥੇ ਦੇ ਯੁਵਾ ਧਾਕੜ ਹਨ। ਇਸ ਲਈ ਯੁਵਾ ਆਪਣਾ ਟੀਚਾ ਨਿਰਧਾਰਿਤ ਕਰਦੇ ਹੋਏ ਉਸ ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵੱਧਣ।

ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਟੀਚਾ ਪ੍ਰਾਪਤ ਨਾ ਹੋਵੇ, ਉਦੋਂ ਤੱਕ ਰੁਕਨਾ ਨਹੀਂ ਹੈ, ਅੱਗੇ ਵੱਧਦੇ ਰਹਿਣਾ ਹੈ। ਕੌਮੀ ਯੁਵਾ ਮਹੋਤਸਵ ਵਜੋ ਨੌਜੁਆਨਾਂ ਦੇ ਸਾਹਮਣੇ ਇਕ ਵੱਡੀ ਚਨੌਤੀ ਹੈ ਅਤੇ ਇਸ ਚਨੌਤੀ ਤੋਂ ਪਾਰ ਪਾਉਂਦੇ ਹੋਏ ਜਿੱਤ ਹਾਸਲ ਕਰਨ।

ਹਰਿਆਣਾ ਦੇ ਨੌਜੁਆਨਾਂ ਵਿਚ ਆਪਣੀ ਪ੍ਰਤਿਭਾ ਦੇ ਦਮ ‘ਤੇ ਦੇਸ਼-ਵਿਦੇਸ਼ ਵਿਚ ਬਣਾਈ ਪਹਿਚਾਣ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨਾਂ ਨੈ ਆਪਣੀ ਪ੍ਰਤਿਭਾ ਦੇ ਜੋਰ ‘ਤੇ ਦੇਸ਼-ਵਿਦੇਸ਼ ਵਿਚ ਆਪਣੀ ਧਾਕ ਜਮ੍ਹਾ ਰੱਖੀ ਹੈ। ਨੌਜੁਆਨਾਂ ਨੇ ਖੇਡਾਂ, ਪ੍ਰਤੀਯੋਗੀ, ਪ੍ਰੀਖਿਆਵਾਂ, ਸੇਨਾਵਾਂ ਅਤੇ ਕਲਾਵਾਂ ਵਿਚ ਅਨੇਕ ਉਪਨਬਧਤੀਆਂ ਹਾਸਲ ਕੀਤੀਆਂ ਹਨ। ਖੇਡ ਖੇਤਰ ਦੀ ਗੱਲ ਹੋਵੇ ਤਾਂ ਅੱਜ ਹਰਿਆਣਾ ਖੇਡ ਦਾ ਹੱਬ ਬਣ ਚੁੱਕਾ ਹੈ ਅਤੇ ਸਰਕਾਰ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਖੇਡਾਂ ਵਿਚ ਮੈਡਲ ਹਾਸਲ ਕਰਨ ਵਿਚ ਭਾਰਤ ਨੇ ਆਪਣੀ ਇਕ ਵੱਖ ਪਹਿਚਾਣ ਬਣਾਈ ਹੈ ਅਤੇ ਦੇਸ਼ ਦੇ ਅੰਦਰ ਹਰਿਆਣਾ ਰਾਜ ਮੋਹਰੀ ਹੈ।

ਹਰ ਕਦਮ ‘ਤੇ ਨੌਜੁਆਨਾਂ ਦੇ ਨਾਲ ਖੜੀ ਹਰਿਆਣਾ ਸਰਕਾਰ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਨ੍ਹਾ ਪਰਚੀ-ਖਰਚੀ ਦੇ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦੇ ਕੇ ਨੌਜੁਆਨਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ। ਹੁਣ ਤੱਕ 1.71 ਲੱਖ ਨੌਜੁਆਨਾਂ ਨੂੰ ਮੈਰਿਟ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਸਰਕਾਰ ਦਾ 2 ਲੱਖ ਹੋਰ ਨਵੀਂ ਨੌਕਰੀਆਂ ਦੇਣ ਦਾ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਅੱਗੇ ਵਧਾਉਣ ਲਈ ਹਰਿਆਣਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਸਿਖਿਆ ਦੇ ਨਾਲ-ਨਾਲ ਨੌਜੁਆਨਾਂ ਨੂੰ ਸਕਿਲ ਸਿਖਲਾਈ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਅੱਗੇ ਵਧਾ ਰਹੀ ਹੈ। ਨਾਲ ਹੀ, ਸਵੈ ਰੁਜਗਾਰ ਸਥਾਪਿਤ ਕਰਨ ਲਈ ਵੀ ਨੌਜੁਆਨਾ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਤਾਂ ਜੋ ਹਰਿਆਣਾ ਦੇ ਯੁਵਾ ਨੌਕਰੀ ਲੈਣ ਵਾਲੇ ਨਹੀਂ, ਸਗੋ ਨੌਕਰੀ ਦੇਣ ਵਾਲੇ ਬਨਣ। ਉਨ੍ਹਾਂ ਨੇ ਕਿਹਾ ਕਿ ਸਿਖਿਆ, ਸਕਿਲ ਵਿਕਾਸ, ਰੁਜਗਾਰ, ਸਵੈਰੁਜਗਾਰ ਜਾਂ ਵਿਦੇਸ਼ਾਂ ਵਿਚ ਰੁ੧ਗਾਰ ਦੇ ਮੌਕੇ ਮਹੁਇਆ ਕਰਾਉਣ ਦੀ ਗੱਲ ਹੋਵੇ, ਹਰਿਆਣਾ ਸਰਕਾਰ ਹਰ ਕਦਮ ‘ਤੇ ਨੌਜੁਆਨਾਂ ਦੇ ਨਾਲ ਖੜੀ ਹੈ।

Share This Article
Leave a Comment