ਚੰਡੀਗੜ੍ਹ: ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਦੋਵਾਂ ਨੇਤਾਵਾਂ ਨੇ ਟ੍ਰਾਂਸਪੋਰਟ ਖੇਤਰ ਨਾਲ ਜੁੜੇ ਵੱਖ-ਵੱਖ ਮੁਦਿਆਂ ‘ਤੇ ਵਿਚਾਰ-ਵਟਾਂਦਰਾਂ ਕੀਤਾ ਅਤੇ ਆਪਣੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ‘ਤੇ ਵਿਜ ਨੇ ਹਰਿਆਣਾ ਵਿਚ ਟ੍ਰਾਂਸਪੋਰਟ ਨਾਲ ਸਬੰਧਿਤ ਕੁੱਝ ਅਹਿਮ ਮੁਦਿਆਂ ‘ਤੇ ਚਰਚਾ ਕੀਤੀ ਅਤੇ ਕੇਂਦਰੀ ਮੰਤਰੀ ਦਾ ਮਾਰਗਦਰਸ਼ਨ ਪ੍ਰਾਪਤ ਕੀਤਾ।
ਇਸ ਦੇ ਬਾਅਦ ਵਿਜ ਨੇ ਦਿੱਲੀ ਵਿਚ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹੁਣ ਦਿੱਲੀ ਸੂਬੇ ਦੇ ਵਿਧਾਨਸਭਾ ਚੋਣ ਹੋਣ ਜਾ ਰਹੇ ਹਨ ਅਤੇ ਦਿੱਲੀ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਾਰਟੀ ਨੇ ਜਿੱਤ ਦਾ ਝੱਡਾ ਫਹਿਰਾ ਕੇ ਪੂਰੇ ਦੇਸ਼ ਲਈ ਸ਼ੁਰੂਆਤ ਕੀਤੀ ਹੈ ਅਤੇ ਹੁਣ ਇਹ ਵਿਜੈ ਯਾਤਰਾ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਵੀ ਜਾਰੀ ਰਹੇਗੀ।
ਵਿਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਤੋਂ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਹੈ, ਜੋ ਜਿੱਥੇ-ਜਿੱਥੇ ਜਾਵੇਗਾ, ਉੱਥੇ-ਉੱਥੇ ਭਾਂਜਪਾ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿਆਸਤ ਦੀ ਦਿਸ਼ਾ ਬਦਲਦੇ ਹੋਏ ਕੰਮ ਕਰਨ ਦੀ ਰਾਜਨੀਤੀ ਸ਼ੁਰੂ ਕੀਤੀ ਹੈ, ਜੋ ਜਨਤਾ ਨੂੰ ਪਸੰਦ ਆ ਰਹੀ ਹੈ।
ਦਿੱਲੀ ਦੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼ੀਸ਼ ਮਹਿਲ, ਜਿਸ ਆਮ ਆਦਮੀ ਪਾਰਟੀ ਨੇ ਆਪਣੀ ਜੀਵਨਸ਼ੈਲੀ ਪ੍ਰਦਰਸ਼ਿਤ ਕਰਨ ਲਈ ਬਣਾਇਆ ਹੈ, ਉਹੀ ਉਨ੍ਹਾਂ ਦੀ ਸਿਅਸਤ ਦਾ ਨਿਘਾਰ ਦਾ ਕਾਰਨ ਬਣੇਗਾ। ਕਿਸਾਨਾਂ ਦੇ ਮੁੱਦੇ ‘ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਪ ਪਾਰਟੀ ਨੇ ਹੁਣ ਤੱਕ ਕਿਸਾਨਾਂ ਦੀ ਸਮੱਸਿਆਵਾਂ ‘ਤੇ ਧਿਆਨ ਨਹੀਂ ਦਿੱਤਾ ਹੈ ਅਤੇ ਉਨ੍ਹਾਂ ਦੀ ਅਣਦੇਖੀ ਕੀਤੀ ਹੈ। ਪੰਜਾਬ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਪ ਪਾਰਟੀ ਕਿਸੇ ਅਣਹੋਨੀ ਦੀ ਉਡੀਕ ਕਰ ਰਹੀ ਹੈ ਤਾਂ ਜੋ ਉਸ ਨੂੰ ਸਿਆਸਤ ਲਾਭ ਲਈ ਇਸਤੇਮਾਲ ਕੀਤਾ ਜਾ ਸਕੇ।