ਗੁਜਰਾਤ: ਸ਼ਨੀਵਾਰ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲੇ ‘ਚ ਉਸਾਰੀ ਵਾਲੀ ਥਾਂ ’ਤੇ ਜ਼ਮੀਨਦੋਜ਼ ਟੈਂਕ ਦੀ ਖੁਦਾਈ ਕਰ ਰਹੇ ਮਜ਼ਦੂਰਾਂ ‘ਤੇ ਮਿੱਟੀ ਡਿੱਗ ਗਈ। ਹਾਦਸੇ ਵਿੱਚ 7 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਮਹਿਸਾਣਾ ਤੋਂ ਕਰੀਬ 37 ਕਿਲੋਮੀਟਰ ਦੂਰ ਜਸਲਪੁਰ ਪਿੰਡ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਜਸਲਪੁਰ ਪਿੰਡ ਵਿੱਚ ਕਈ ਮਜ਼ਦੂਰ ਇੱਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਦੀ ਖੁਦਾਈ ਕਰ ਰਹੇ ਸਨ ਕਿ ਮਿੱਟੀ ਧੱਸ ਗਈ। ਫਿਲਹਾਲ 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤਿੰਨ ਤੋਂ ਚਾਰ ਮਜ਼ਦੂਰ ਅਜੇ ਵੀ ਮਿੱਟੀ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ।
ਮਹਿਸਾਣਾ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ ਇੱਕ ਨਵੀਂ ਕੰਪਨੀ ਦਾ ਨਿਰਮਾਣ ਕੰਮ ਚੱਲ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸਾਰੀਆਂ ਟੀਮਾਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਮਜ਼ਦੂਰ ਇੱਕ ਨਿੱਜੀ ਕੰਪਨੀ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।