Home / News / ਮਮਤਾ ਦੀਦੀ ਨੇ ਵੱਡੇ ਦੁਸ਼ਮਣ ਨੂੰ ਹਰਾ ਕੇ ਬੰਗਾਲ ਨੂੰ ਬਚਾ ਲਿਆ : ਰਾਕੇਸ਼ ਟਿਕੈਤ

ਮਮਤਾ ਦੀਦੀ ਨੇ ਵੱਡੇ ਦੁਸ਼ਮਣ ਨੂੰ ਹਰਾ ਕੇ ਬੰਗਾਲ ਨੂੰ ਬਚਾ ਲਿਆ : ਰਾਕੇਸ਼ ਟਿਕੈਤ

         ਕੋਲਕਾਤਾ : ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਕੋਲਕਾਤਾ ਸਥਿਤ ਸੂਬਾਈ ਸਕੱਤਰੇਤ ‘ਚ ਮੁਲਾਕਾਤ ਦੌਰਾਨ ਟਿਕੈਤ ਦੇ ਨਾਲ ਕਿਸਾਨ ਆਗੂ ਵੀ ਸਨ, ਉਹਨਾਂ ਕਿਸਾਨਾਂ ਦੇ ਮੁੱਦੇ ‘ਤੇ ਮਮਤਾ ਨਾਲ ਚਰਚਾ ਕੀਤੀ। ਸੂਤਰਾਂ ਮੁਤਾਬਕ ਕਿਸਾਨ ਆਗੂਆਂ ਤੇ ਮਮਤਾ ਵਿਚਾਲੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਨੂੰ ਤੇਜ਼ ਕਰਨ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਾਰੇ ਚਰਚਾ ਹੋਈ।

         ਬੈਠਕ ਤੋਂ ਬਾਅਦ ਮਮਤਾ ਨੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਿਛਲੇ ਮਹੀਨਿਆਂ ਤੋਂ ਉਨ੍ਹਾਂ ਨੇ (ਸਰਕਾਰ) ਕਿਸਾਨਾਂ ਨਾਲ ਗੱਲਬਾਤ ਦੀ ਜ਼ਹਿਮਤ ਤਕ ਨਹੀਂ ਉਠਾਈ। ਮੇਰੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਨੂੰ ਮੇਰੀ ਹਮਾਇਤ ਜਾਰੀ ਰਹੇਗੀ। ਉਹ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਕਿਸਾਨਾਂ ਦੇ ਮੁੱਦੇ ‘ਤੇ ਗੱਲ ਕਰੇਗੀ।

        ਮਮਤਾ ਨੇ ਕਿਹਾ ਕਿ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣ ਉਦੋਂ ਤਕ ਅੰਦੋਲਨ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ‘ਤੇ ਇਕਜੁੱਟ ਹੋ ਕੇ ਕੇਂਦਰ ਖ਼ਿਲਾਫ਼ ਲੜਾਈ ਦਾ ਸੱਦਾ ਦਿੱਤਾ। ਕਾਬਿਲੇਗ਼ੌਰ ਹੈ ਕਿ ਟਿਕੈਤ ਤੇ ਹੋਰ ਕਿਸਾਨ ਆਗੂ ਪਿਛਲੇ ਸਾਲ ਤੋਂ ਸੰਸਦ ਵੱਲੋਂ ਪਾਸ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ।

         ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਮਮਤਾ ਵੱਲੋਂ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੀਦੀ ਨੇ ਵੱਡੇ ਦੁਸ਼ਮਣ ਨੂੰ ਹਰਾ ਕੇ ਬੰਗਾਲ ਨੂੰ ਬਚਾਅ ਲਿਆ। ਹੁਣ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਜਪਾ ਤੋਂ ਦੇਸ਼ ਨੂੰ ਬਚਾਉਣਾ ਪਵੇਗਾ। ਮਮਤਾ ਦੀ ਸ਼ਲਾਘਾ ਕਰਦਿਆਂ ਟਿਕੈਤ ਨੇ ਇਥੋਂ ਤਕ ਕਿਹਾ ਕਿ ਉਨ੍ਹਾਂ ‘ਚ ਪ੍ਰਧਾਨ ਮੰਤਰੀ ਬਣਨ ਦੀ ਸਮਰੱਥਾ ਹੈ। ਮੇਰੀ ਦੀਦੀ ਨੂੰ ਅਪੀਲ ਹੈ ਕਿ ਉਹ ਅਜਿਹਾ ਮਾਡਲ ਤਿਆਰ ਕਰਨ ਜਿਸ ਦੀ ਸਾਰੇ ਪਾਲਣਾ ਕਰਨ।

ਦਰਅਸਲ, ਬੰਗਾਲ ਚੋਣਾਂ ‘ਚ ਤਿ੍ਣਮੂਲ ਦੀ ਪ੍ਰਚੰਡ ਜਿੱਤ ਨੂੰ ਲੈ ਕੇ ਟਿਕੈਤ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੀ। ਕਾਬਿਲੇ ਗ਼ੌਰ ਹੈ ਕਿ ਹਾਲ ‘ਚ ਹੀ ਖ਼ਤਮ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਵੀ ਟਿਕੈਤ ਨੇ ਮਮਤਾ ਦੀ ਹਮਾਇਤ ‘ਚ ਨੰਦੀਗ੍ਰਾਮ ‘ਚ ਰੈਲੀ ਕੀਤੀ ਸੀ ਤੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ।

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *