ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ 2 ਪੰਜਾਬੀ ਨੌਜਵਾਨਾਂ ਸਣੇ 7 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੰਜਾਬੀ ਨੌਜਵਾਨਾਂ ਦੀ ਪਛਾਣ 37 ਸਾਲ ਦੇ ਗੁਰਜਾਪ ਸਿੰਘ ਭੁੱਲਰ ਅਤੇ 25 ਸਾਲ ਦੇ ਸਹੇਲ ਸੰਧੂ ਵਜੋਂ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਨਕ ਨਸ਼ਾ ਤਸਕਰੀ ਦਾ ਇਹ ਨੈਟਵਰਕ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੰਬਾਈਂਡ ਫ਼ੋਰਸਿਜ਼ ਸਪੈਸ਼ਲ ਐਨਫ਼ੋਰਸਮੈਂਟ ਯੂਨਿਟ (CFSEU-BC) ਵੱਲੋਂ ਨਸ਼ਾ ਤਸਕਰੀ ਨੈਟਵਰਕ ਦੀ ਪੜਤਾਲ 2018 ਦੇ ਅੰਤ ‘ਚ ਸ਼ੁਰੂ ਕੀਤੀ ਗਈ ਸੀ ਜਦਕਿ ਮਿਸ਼ਨ RCMP ਅਤੇ ਐਬਟਸਫ਼ੋਰਡ ਪੁਲਿਸ ਵੱਲੋਂ ਇਸ ‘ਚ ਸਹਿਯੋਗ ਦਿੱਤਾ ਗਿਆ।
38 criminal charges have now been laid against seven accused in a 2018 #CFSEUBC led investigation that proactively targeted alleged drug trafficking related to gang activity in the Mission and Abbotsford areas.
Read more: https://t.co/OV8fiLYdA4#EndGangLife pic.twitter.com/w7WTy8Ci3H
— CFSEU-BC (@cfseubc) May 7, 2021
ਐਬਟਸਫ਼ੋਰਡ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬ੍ਰਦਰਜ਼ ਕੀਪਰਜ਼ ਗਿਰੋਹ ਮਿਸ਼ਨ ਅਤੇ ਐਬਟਸਫ਼ੋਰਡ ਵਿਚ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ।