ਦੁਬਈ ਵਿੱਚ ਭਾਰਤੀ ਇੰਜੀਨੀਅਰ ਦੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ

TeamGlobalPunjab
2 Min Read

ਨਿਊਜ਼ ਡੈਸਕ: ਦੁਬਈ ਵਿੱਚ ਇੱਕ ਭਾਰਤੀ ਇੰਜੀਨੀਅਰ ਦੀ ਇੱਕ ਰਿਹਾਇਸ਼ੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਕੇਰਲ ਦੇ ਸਬੀਲ ਰਹਿਮਾਨ 2018 ਤੋਂ ਦੁਬਈ ਵਿੱਚ ਰਹਿ ਰਿਹਾ ਸੀ।

ਉਹ ਆਪਣੇ ਕੰਮ ਵਾਲੀ ਥਾਂ ਨੇੜੇ ਬਿਲਡਿੰਗ ਤੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਕ ਇਲੈਕਟ੍ਰੀਕਲ ਇੰਜੀਨੀਅਰ ਕੰਪਨੀ ਵਿੱਚ ਅਰਬਨ ਪਲਾਨਿੰਗ ਇੰਜੀਨੀਅਰ ਦੇ ਤੌਰ ਤੇ ਕੰਮ ਕਰਨ ਵਾਲੇ ਸਬੀਲ ਇਸ ਬਿਲਡਿੰਗ ਵਿੱਚ ਕਿਉਂ ਗਏ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ।

ਰਿਪੋਰਟ ਅਨੁਸਾਰ ਸਮਾਜਿਕ ਕਰਮਚਾਰੀ ਨਸੀਰ ਵਤਨਪੱਲੀ , ਮਲੱਪੁਰਮ ਜਿਲ੍ਹੇ ਦੇ ਥਿਰੂਰ ਵਿੱਚ ਇੰਜੀਨੀਅਰ ਦੀ ਮ੍ਰਿਤ ਦੇਹ ਨੂੰ ਵਾਪਸ ਲਿਆਉਣ ਲਈ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲਾ ਥੋੜ੍ਹਾ ਗ਼ੈਰ-ਮਾਮੂਲੀ ਹੈ। ਸਾਡੇ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਆਪਣੇ ਕੰਮ ਵਾਲੀ ਥਾਂ ਛੱਡ ਕੇ ਨੇੜੇ ਦੀ ਬਿਲਡਿੰਗ ਵਿੱਚ ਕਿਉਂ ਗਿਆ ਸੀ। ਉਨ੍ਹਾਂ ਕਿਹਾ ਕਿ ਰਹਿਮਾਨ ਅਗਸਤ 2018 ਤੋਂ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਤੇ ਉਹ ਆਪਣੇ ਵੱਡੇ ਭਰਾ ਦੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ।

ਨਸੀਰ ਨੇ ਅੱਗੇ ਦੱਸਿਆ ਕਿ ਜੇਕਰ ਉਸ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਸੀ ਜਾਂ ਨਹੀਂ ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਨਹੀਂ ਹੈ। ਕੁੱਝ ਦਿਨਾਂ ਪਹਿਲਾਂ ਉਸਨੇ ਆਪਣੇ ਭਰਾ ਨੂੰ ਇੱਕ ਨਵਾਂ ਮੋਬਾਈਲ ਫੋਨ ਖਰੀਦ ਕੇ ਭੇਜਿਆ ਸੀ। ਉਸਦੇ ਕੋਲ ਆਪਣੀ ਜਾਨ ਲੈਣ ਦਾ ਕੋਈ ਕਾਰਨ ਨਹੀਂ ਸੀ ।

- Advertisement -

Share this Article
Leave a comment