ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰਾਂ ਨੇ ਆਪਣੇ ਹੱਕਾਂ ਦੀ ਬਹਾਲੀ ਲਈ ਸ਼ੁਰੂ ਕੀਤਾ ਅੰਦੋਲਨ

TeamGlobalPunjab
2 Min Read

ਮਿਸੀਸਾਗਾ: ਓਨਟਾਰੀਓ ਦੇ ਡੰਪ ਟਰੱਕ ਡਰਾਈਵਰਾਂ ਨੇ ਉਜਰਤ ਦਰ ਵਧਾਉਣ ਤੇ ਆਪਣੇ ਹੱਕਾਂ ਦੀ ਬਹਾਲੀ ਲਈ ਮਿਸੀਸਾਗਾ ‘ਚ ਅੰਦੋਲਨ ਸ਼ੁਰੂ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੀਤੇ 20 ਸਾਲਾਂ ਤੋਂ ਉਜਰਤਾਂ ਦਰਾਂ ‘ਚ ਕੋਈ ਵਾਧਾ ਨਹੀਂ ਹੋਇਆ।

ਇਨ੍ਹਾਂ ਅੰਦੋਲਨਕਾਰੀ ਡਰਾਈਵਰਾਂ ‘ਚ ਜ਼ਿਆਦਾਤਰ ਪੰਜਾਬੀ ਹੀ ਸ਼ਾਮਲ ਸਨ। ਟਰੱਕ ਡਰਾਈਵਰ ਜਸਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਨੂੰ ਸਾਲ 2001 ਵਿਚ ਔਸਤਨ 65 ਡਾਲਰ ਤੋਂ 80 ਡਾਲਰ ਘੰਟਾ ਮਿਲ ਜਾਂਦੇ ਸਨ ਪਰ ਇੰਨੇ ਸਾਲ ਬਾਅਦ ਵੀ ਉਜਰਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ, ਪਰ ਖਰਚੇ ਵਧਦੇ ਹੀ ਜਾ ਰਹੇ ਹਨ। ਦੋ ਸਾਲ ਅੰਦਰ ਹੀ ਇੰਜਣ ਆਇਲ ਤੇ ਪੈਟਰੋਲ ਦਾ ਖਰਚਾ ਐਨਾ ਵੱਧ ਗਿਆ ਹੈ ਕਿ ਹੁਣ ਉਨ੍ਹਾਂ ਨੂੰ ਆਪਣਾ ਪਰਿਵਾਰ ਚਲਾਉਣਾ ਔਖਾ ਹੋ ਗਿਆ ਹੈ।

ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਦੀ ਪਾਰਕਿੰਗ ‘ਚ ਡੰਪ ਟਰੱਕ ਡਰਾਈਵਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਜੀਟੀਏ ਸਣੇ ਸੂਬੇ ਦੀਆਂ ਕੰਪਨੀਆਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਓਨਟਾਰੀਓ ਡੰਪ ਟਰੱਕ ਡਰਾਈਵਰ ਐਸੋਸੀਏਸ਼ਨ ਦੇ ਬੁਲਾਰੇ ਬੋਬ ਪੂਨੀਆ ਨੇ ਕਿਹਾ ਕਿ ਲਿਖਤੀ ਤੌਰ ਤੇ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਉਹ ਆਪਣਾ ਅੰਦੋਲਨ ਖ਼ਤਮ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਮਿਹਨਤਾਨੇ ਦਾ ਮੁੱਦਾ ਲੈ ਕੇ ਹੜਤਾਲ ਸ਼ੁਰੂ ਨਹੀਂ ਕੀਤੀ ਗਈ ਬਲਕਿ ਕਿਰਤੀ ਕਾਨੂੰਨ ਅਤੇ ਸੁਰੱਖਿਆ ਗਾਈਡਲਾਈਨਜ਼ ਵੱਲ ਵੀ ਧਿਆਨ ਦਿਤੇ ਜਾਣ ਦੀ ਸਖ਼ਤ ਜ਼ਰੂਰਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment