ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ 7 ਭਾਰਤੀ ਸੁਰੱਖਿਅਤ ਰਿਹਾਅ

TeamGlobalPunjab
1 Min Read

ਤ੍ਰਿਪੋਲੀ: ਲੀਬੀਆ ‘ਚ ਅਗਵਾ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਨੂੰ ਸੁਰੱਖਿਆਤ ਬਚਾ ਲਿਆ ਗਿਆ ਹੈ। ਟਿਊਨੀਸੀਆ ਵਿੱਚ ਭਾਰਤ ਦੇ ਰਾਜਦੂਤ ਪੁਨੀਤ ਰਾਏ ਕੁੰਡਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ 14 ਸਤੰਬਰ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ।

ਭਾਰਤੀਆਂ ਦੇ ਅਗਵਾ ਹੋਣ ਦੀ ਖਬਰ ਵੀਰਵਾਰ ਨੂੰ ਆਉਣ ਤੋਂ ਬਾਅਦ ਹੀ ਭਾਰਤੀ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਇਨ੍ਹਾਂ ਦੀ ਰਿਹਾਈ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ। ਇਹ ਲੋਕ ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਨਾਲ ਸਬੰਧ ਰੱਖਦੇ ਹਨ।

ਦੱਸਣਯੋਗ ਹੈ ਕਿ ਲੀਬੀਆ ਵਿੱਚ ਭਾਰਤ ਦਾ ਕੋਈ ਦੂਤਾਵਾਸ ਨਹੀਂ ਹੈ ਅਤੇ ਟਿਊਨੀਸੀਆ ਵਿੱਚ ਸਥਿਤ ਭਾਰਤੀ ਦੂਤਾਵਾਸ ਹੀ ਲੀਬੀਆ ਵਿੱਚ ਰਹਿ ਰਹੇ ਭਾਰਤੀਆਂ ਦੇ ਹਿੱਤਾਂ ਦਾ ਧਿਆਨ ਰੱਖਦਾ ਹੈ।

ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਗਵਾ ਹੋਏ ਕਰਮਚਾਰੀ ਸੁਰੱਖਿਅਤ ਹਨ ਭਾਰਤੀ ਦੂਤਾਵਾਸ ਨੇ ਟਿਊਨੀਸੀਆ ਅਤੇ ਲੀਬੀਆ ਸਰਕਾਰ ਦੇ ਨਾਲ ਸੰਪਰਕ ਬਣਾਏ ਹੋਏ ਹਨ ਜਿਸ ਨਾਲ ਇਨ੍ਹਾਂ ਕਰਮਚਾਰੀਆਂ ਨੂੰ ਆਜ਼ਾਦ ਕਰਾਇਆ ਗਿਆ।

- Advertisement -

Share this Article
Leave a comment