ਬ੍ਰਿਟੇਨ ‘ਚ ਖਤਰਨਾਕ ਸਟ੍ਰੇਨ BA.2 ਦੇ 53 ਮਾਮਲੇ ਆਏ ਸਾਹਮਣੇ

TeamGlobalPunjab
1 Min Read

ਲੰਦਨ: ਬਰਤਾਨੀਆ ‘ਚ ਹੁਣ ਓਮੀਕਰੌਨ ਦੇ ਨਵੇਂ ਵੇਰੀਐਂਟ ਬੀ.ਏ.2 ਦਾ ਸਟ੍ਰੇਨ ਸਾਹਮਣੇ ਆਇਆ ਹੈ। BA.2 ਸਟ੍ਰੇਨ ਓਮੀਕਰੌਨ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਹੈ। UKHSA ਦੇ ਅਨੁਸਾਰ, UK ਵਿੱਚ Omicron ਦੇ BA.2 ਸਟ੍ਰੇਨ ਦੇ 53 ਮਾਮਲੇ ਸਾਹਮਣੇ ਆਏ ਹਨ।

ਹਾਲਾਂਕਿ, ਸਿਹਤ ਏਜੰਸੀ ਨੇ ਕਿਹਾ ਹੈ ਕਿ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟ ਦੇ ਲੱਛਣ ਘੱਟ ਗੰਭੀਰ ਹਨ। UKHSA ਨੇ ਕਿਹਾ, ‘ਸਾਨੂੰ ਭਰੋਸਾ ਹੈ ਕਿ ਬਾਲਗਾਂ ‘ਚ ਓਮੀਕਰੌਨ ਦੀ ਗੰਭੀਰਤਾ ਘੱਟ ਹੈ। UKHSA ਨੇ ਚਿਤਾਵਨੀ ਦਿੱਤੀ ਹੈ ਕਿ BA.2 ਸਟ੍ਰੇਨ ਬਹੁਤ ਜਲਦੀ ਫੈਲਦਾ ਹੈ। ਇਸ ਵਿੱਚ ਕੋਈ ਖਾਸ ਪਰਿਵਰਤਨ ਨਹੀਂ ਹੁੰਦਾ, ਜਿਸ ਕਾਰਨ ਇਸਨੂੰ ਡੈਲਟਾ ਵੇਰੀਐਂਟ ਤੋਂ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਜ਼ਰਾਇਲ ਵਿੱਚ ਓਮੀਕਰੌਨ ਦਾ ਇਹ ਸਟ੍ਰੇਨ ਪਾਇਆ ਗਿਆ ਸੀ। ਇਸ ਦੇ ਨਾਲ ਹੀ, ਟਾਈਮਜ਼ ਆਫ਼ ਇਜ਼ਰਾਇਲ ਦੇ ਅਨੁਸਾਰ, ਦੇਸ਼ ਵਿੱਚ ਅਜਿਹੇ 20 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਹਾਲੇ ਤੱਕ ਇਹ ਵੀ ਸਾਬਤ ਨਹੀਂ ਹੋਇਆ ਹੈ ਕਿ ਕੀ BA.2 ਸਟ੍ਰੇਨ ਓਮੀਕਰੌਨ ਨਾਲੋਂ ਜ਼ਿਆਦਾ ਖਤਰਨਾਕ ਹੈ।

Share this Article
Leave a comment