ਅਮਰੀਕਾ ‘ਚ ਭਾਰਤੀ ਮੂਲ ਦੀ 26 ਸਾਲਾ ਨਰਸ ਦਾ ਚਾਕੂ ਮਾਰ ਕੇ ਕਤਲ, ਪਤੀ ਗ੍ਰਿਫਤਾਰ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਹਸਪਤਾਲ ਦੇ ਬਾਹਰ ਭਾਰਤੀ ਨਰਸ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕਰਨ ਤੋਂ ਬਾਅਦ ਇੱਕ ਵਾਹਨ ਨਾਲ ਟੱਕਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਸਾਉਥ ਫਲੋਰਿਡਾ ਪੁਲਿਸ ਦੇ ਮੁਤਾਬਕ ਇਹ ਘਰੇਲੂ ਵਿਵਾਦ ਦਾ ਮਾਮਲਾ ਹੈ।

ਕੇਰਲ ਦੀ 26 ਸਾਲਾ ਵਾਸੀ ਦਾ ਮੇਰਿਨ ਜੁਆਏ ਜਦੋਂ ਮੰਗਲਵਾਰ ਨੂੰ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ। ਉਦੋਂ, ਉਸ ‘ਤੇ ਵਿਅਕਤੀ ਵਲੋਂ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ।

ਕੋਰਲ ਸਪ੍ਰਿੰਗਸ ਪੁਲਿਸ ਦੇ ਉਪ ਮੁੱਖੀ ਬਰੈਡ ਮੈਕਕਿਓਨ ਨੇ ਕਿਹਾ ਕਿ ਬਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿੱਚ ਕੰਮ ਕਰਨ ਵਾਲੀ ਮਹਿਲਾ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ‘ਤੇ ਕਈ ਵਾਰ ਕੀਤੇ। ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਟਰਾਮਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

- Advertisement -

ਮੌਕੇ ਦੇ ਗਵਾਹਾਂ ਨੇ ਸ਼ੱਕੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਿਸ ਨੇ ਮਿਸ਼ਿਗਨ ਸਥਿਤ ਵਿਕਸਨ ਦੇ ਵਾਸੀ 34 ਸਾਲਾ ਫਿਲਿਪ ਨੂੰ ਲੱਭ ਲਿਆ ਹੈ। ਪੁਲਿਸ ਨੇ ਕਿਹਾ ਕਿ ਫਿਲਿਪ ਦੇ ਸਰੀਰ ‘ਤੇ ਚਾਕੂ ਨਾਲ ਜ਼ਖਮੀ ਹੋਣ ਦੇ ਨਿਸ਼ਾਨ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

- Advertisement -
Share this Article
Leave a comment