ਦਿੱਲੀ ਅੰਦੋਲਨ ਲਈ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਤੋਂ ਕਿੰਨੂਆਂ ਦੇ ਭਰੇ 5 ਟਰੱਕ ਰਵਾਨਾ

TeamGlobalPunjab
2 Min Read

ਫਾਜ਼ਿਲਕਾ: ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ 37 ਦਿਨਾਂ ਤੋਂ ਜਾਰੀ ਹੈ। ਕੜਾਕੇ ਦੀ ਠੰਢ ਵਿੱਚ ਬਜ਼ੁਰਗ, ਔਰਤਾਂ, ਨੌਜਵਾਨ ਅਤੇ ਬੱਚੇ ਕੇਂਦਰ ਸਰਕਾਰ ਖਿਲਾਫ਼ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਪੰਜਾਬ ਹਰਿਆਣਾ ਅਤੇ ਦੇਸ਼ ਭਰ ਤੋਂ ਵੱਡੀ ਗਿਣਤੀ ‘ਚ ਸਮਰਥਨ ਮਿਲ ਰਿਹਾ ਹੈ। ਇਸੇ ਤਰ੍ਹਾਂ ਅੰਦੋਲਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾ ਜਿਵੇਂ ਕਿ ਪਿੰਨੀਆਂ, ਫਰੂਟ, ਜਾਂ ਹੋਰ ਜ਼ਰੂਰਤ ਦਾ ਸਮਾਨ ਪਹੁੰਚਾਿੲਆ ਜਾ ਰਿਹਾ ਹੈ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਤੋਂ ਕਿੰਨੂਆਂ ਦੇ ਭਰੇ 5 ਟਰੱਕ ਦਿੱਲੀ ਨੂੰ ਰਵਾਨਾ ਕੀਤੇ ਗਏ।

ਇਹ ਸੇਵਾ ਪਿੰਡ ਹਰਿਪੁਰਾ ਦੇ ਗੁਰਦੁਆਰਾ ਬੜ ਤੀਰਥ ਸਾਹਿਬ ਤੋਂ ਭੇਜੀ ਗਈ। ਦਿੱਲੀ ਸੰਘਰਸ਼ ਨੂੰ ਹੋਰ ਮਜ਼ਬੂਤ ਅਤੇ ਉੱਥੇ ਮੌਜੂਦ ਅੰਦੋਲਨਕਾਰੀਆਂ ਵਿੱਚ ਨਵਾਂ ਜੋਸ਼ ਭਰਨ ਲਈ ਭਾਂਤ ਭਾਂਤ ਦੀਆਂ ਚੀਜ਼ਾ ਭੇਜੀਆਂ ਜਾ ਰਹੀਆਂ ਹਨ।

ਗੁਰਦੁਆਰਾ ਬੜ ਤੀਰਥ ਸਾਹਿਬ ਦੇ ਸੇਵਾਦਾਰਾਂ ਅਤੇ ਦਿੱਲੀ ਕਾਰ ਸੇਵਾ ਵੱਲੋਂ ਨੇੜੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਕਿੰਨੂਆਂ ਦੇ ਭਰੇ 5 ਟਰੱਕ ਭੇਜੇ ਗਏ ਹਨ। ਇਸ ਤੋਂ ਪਹਿਲਾਂ ਵੀ ਇਹਨਾਂ ਸੇਵਾਦਾਰਾਂ ਵੱਲੋਂ ਦਿੱਲੀ ਲਈ ਸੇਵਾ ਭੇਜੀ ਗਈ ਸੀ। ਇਸ ਦੌਰਾਨ ਫਾਜ਼ਿਲਕਾ ਦੇ ਇਹਨਾਂ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਸੀਂ ਵਧਾਈ ਦੇਣਾਂ ਚਾਹੁੰਦੇ ਹਾਂ ਕਿ ਜਿਹਨਾਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਕਰ ਦਿੱਤਾ। ਇਸ ਦੌਰਾਨ ਸੇਵਾਦਾਰਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤਕ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ‘ਚ ਧਰਨਾ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ।

Share This Article
Leave a Comment