ਸਾਡੀ ਰਸੋਈ ‘ਚ ਮੌਜੂਦ 5 ਵਿਸ਼ੇਸ਼ ਪੱਤੇ ਭਾਰ ਘਟਾਉਣ ‘ਚ ਮਦਦਗਾਰ ਹੋਏ ਸਾਬਤ

Prabhjot Kaur
5 Min Read

ਮੋਟਾਪੇ ਤੋਂ ਪੀੜਤ ਲੋਕਾਂ ਲਈ ਭਾਰ ਘਟਾਉਣਾ ਇੱਕ ਵੱਡੀ ਸਮੱਸਿਆ ਹੈ। ਲੋਕ ਕੈਲੋਰੀ ਘਟਾਉਣ, ਜ਼ੋਰਦਾਰ ਕਸਰਤ ਕਰਨ, ਅਤੇ ਖੁਰਾਕ ਨੂੰ ਨਿਯੰਤਰਿਤ ਕਰਨ ਦੇ ਬਾਵਜੂਦ ਆਪਣੇ ਭਾਰ ਘਟਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਹਰੇ ਪੱਤੇ, ਜੋ ਕਿ ਆਮ ਤੌਰ ‘ਤੇ ਰਸੋਈ ਵਿਚ ਆਰਾਮ ਨਾਲ ਪਾਏ ਜਾਂਦੇ ਹਨ, ਭਾਰ ਘਟਾਉਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਸਾਡੀ ਰਸੋਈ ਵਿੱਚ ਉਪਲਬਧ ਹਰੇ ਪੱਤੇ ਭਾਰ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਵਧੀਆ ਨਤੀਜੇ ਦਿਖਾਉਂਦੇ ਹਨ। ਅੱਜ ਤੁਹਾਨੂੰ ਧਨੀਆ ਪੱਤੇ, ਤੁਲਸੀ ਪਾਲਕ, ਨਿੰਮ ਅਤੇ ਕਰੀ ਪੱਤੇ ਦੀ ਵਰਤੋਂ ਅਤੇ ਉਹਨਾਂ ਦੇ ਫਾਇਦਿਆਂ ਬਾਰੇ ਦੱਸਦੇ ਹਾਂ:

ਧਣੀਆਂ ਪੱਤੀ:

ਧਣੀਆ ਪੱਤੀ ਭਾਰਤੀ ਰਸੋਈ ਦਾ ਇੱਕ ਮਹੱਤਵਪੂਰਣ ਤੱਤ ਹੈ। ਇਹ ਨਾ ਸਿਰਫ ਖਾਣੇ ਨੂੰ ਸਵਾਦਿਸ਼ਟ ਬਣਾਉਂਦੀ ਹੈ, ਸਗੋਂ ਉਸਨੂੰ ਰੰਗ ਵੀ ਪ੍ਰਦਾਨ ਕਰਦੀ ਹੈ। ਧਣੀਆ ਪੱਤੀ ‘ਚ ਕਾਫੀ ਮਾਤਰਾ ਵਿਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਅਤੇ ਇਹ ਮੇਟਾਬੋਲਿਜਮ ਅਤੇ ਭਾਰ ਨੂੰ ਕੰਟਰੋਲ ਰੱਖਣ ‘ਚ ਕਾਫੀ ਕਾਰਗਰ ਹੈ। ਧਣੀਆ ਪੱਤੀ ‘ਚ ਫੋਲਿਕ ਐਸਿਡ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ ਅਤੇ ਇਸਨੂੰ ਸਲਾਦ ਅਤੇ ਹਰੀ ਚਟਣੀ ਦੇ ਰੂਪ ‘ਚ ਖਾਧਾ ਜਾ ਸਕਦਾ ਹੈ। ਇਸ ‘ਚ ਕਵਸੇਰਟਿਨ ਨਾਮਕ ਪਦਾਰਥ ਪਾਇਆ ਜਾਂਦਾ ਹੈ, ਜਿਹੜਾ ਭਾਰ ਘੱਟ ਕਰਨ ‘ਚ ਕਾਫੀ ਕਾਰਗਰ ਹੈ।

ਤੁਲਸੀ ਪੱਤਾ

- Advertisement -

ਭਾਰਤੀ ਘਰਾਂ ‘ਚ ਤੁਲਸੀ ਪੱਤੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਹਰ ਘਰ ‘ਚ ਪਾਇਆ ਜਾਂਦਾ ਹੈ। ਇਸ ਪੌਦੇ ਨਾਲ ਸਿਹਤ ਨੂੰ ਅਨੇਕ ਅਦਭੁਤ ਲਾਭ ਮਿਲਦੇ ਹਨ। ਤੁਲਸੀ ਨੂੰ ਡਾਈਟ ਦੇ ਰੂਪ ‘ਚ ਲਏ ਜਾਣ ਦੇ ਅਨੇਕ ਤਰੀਕੇ ਹਨ ਅਤੇ ਇਸ ‘ਚ ਬਿਹਤਰੀਨ ਸਵਾਦ ਵੀ ਹੁੰਦਾ ਹੈ। ਤੁਲਸੀ ਦੀ ਚਾਹ ਤੁਹਾਡੀ ਰੁਟੀਨ ‘ਚ ਸਭ ਤੋਂ ਸਿਹਤਮੰਦ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਹੈ ਅਤੇ ਇਹ ਭਾਰ ਘੱਟ ਕਰਨ ‘ਚ ਵੀ ਮਦਦ ਕਰਦੀ ਹੈ। ਸਵੇਰੇ ਪਾਣੀ ‘ਚ ਮਿਲਾ ਕੇ 5 ਤੋਂ 6 ਤੁਲਸੀ ਦੀਆਂ ਪੱਤੀਆਂ ਪੀਣ ਨਾਲ ਸਰੀਰ ਦੇ ਜਹਿਰੀਲੇ ਤੱਤ ਦੂਰ ਹੁੰਦੇ ਹਨ ਅਤੇ ਮੈਟਾਬੋਲਿਜਮ ਵਧਦਾ ਹੈ। ਮੈਟਾਬੋਲਿਜਮ ਵਧਣ ਨਾਲ ਕੈਲੋਰੀ ਨੂੰ ਬਰਨ ਕਰਨਾ ਅਸਾਨ ਹੋ ਜਾਂਦਾ ਹੈ। ਇਸਦੇ ਇਲਾਵਾ, ਤੁਲਸੀ ਕੁਦਰਤੀ ਰੂਪ ਨਾਲ ਪਾਚਨਸ਼ਕਤੀ ਨੂੰ ਵਧਾਉਂਦੀ ਹੈ ਅਤੇ ਸਰੀਰ ਦੇ ਜਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ।

ਪਾਲਕ

ਪਾਲਕ ਸਭ ਤੋਂ ਸਿਹਤਮੰਦ ਹਰੀਆਂ ਸਬਜੀਆਂ ‘ਚੋਂ ਇੱਕ ਹੈ। ਇਸ ‘ਚ ਆਈਰਨ ਅਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ। ਪਾਲਕ ਨਾਲ ਸਿਹਤ ਨੂੰ ਅਨੇਕ ਲਾਭ ਮਿਲਦੇ ਹਨ। ਇਸ ਨਾਲ ਦਿਲ ਦੀ ਤੰਦਰੁਸਤੀ ਬਿਹਤਰ ਹੁੰਦੀ ਹੈ, ਵਾਲਾਂ ਦਾ ਟੁੱਟਣਾ ਰੁਕਦਾ ਹੈ ਅਤੇ ਅੱਖਾਂ ਦੀ ਤੰਦਰੁਸਤੀ ‘ਚ ਸੁਧਾਰ ਹੁੰਦਾ ਹੈ। ਭਾਰ ਘੱਟ ਕਰਨ ‘ਚ ਮਦਦ ਪ੍ਰਾਪਤ ਕਰਨ ਦੇ ਲਈ ਆਪਣੀ ਡਾਈਟ ‘ਚ ਇੱਕ ਕੱਪ ਪਾਲਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪਾਲਕ ਦੀ ਵਰਤੋਂ ਵਿਭਿੰਨ ਸਬਜੀਆਂ ਅਤੇ ਡਿ੍ੰਕ ਅਤੇ ਸਮੂਦੀ ‘ਚ ਕੀਤੀ ਜਾ ਸਕਦੀ ਹੈ। ਇਸ ‘ਚ ਫੈਟ ਅਤੇ ਕੈਲੋਸਟ੍ਰਾਲ ਘੱਟ ਅਤੇ ਫਾਈਬਰ ਅਤੇ ਆਈਰਨ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ, ਹੱਡੀਆਂ ਨੂੰ ਸਿਹਤਮੰਦ ਬਣਾਉਣ ਤੇ ਨਜਰ ਵਧੀਆ ਬਣਾਈ ਰੱਖਣ ‘ਚ ਮਦਦ ਕਰਦਾ ਹੈ।

ਨਿੰਮ ਦੀਆਂ ਪੱਤੀਆਂ

ਨਿੰਮ ਦਾ ਰਸ ਪੀਣ ਨਾਲ ਵਿਭਿੰਨ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਲੜਨ ‘ਚ ਮਦਦ ਮਿਲਦੀ ਹੈ। ਨਿੰਮ ਦੀਆਂ ਪੱਤੀਆਂ ਦਾ ਰਸ ਨਿੰਮ ਦੀਆਂ ਤਾਜਾ ਪੱਤੀਆਂ ‘ਚੋਂ ਕੱਢਿਆਂ ਜਾ ਸਕਦਾ ਹੈ। ਨਿੰਮ ਦੀਆਂ ਤਾਜਾ ਪੱਤੀਆਂ ਨਾਲ ਨਿੰਮ ਦਾ ਪੇਸਟ ਵੀ ਬਣਾਇਆ ਜਾ ਸਕਦਾ ਹੈ, ਜਿਸਨੂੰਾ ਵਿਭਿੰਨ ਮਕਸਦਾਂ ਦੇ ਲਈ ਇਸਤਮਾਲ ਕੀਤਾ ਜਾ ਸਕਦਾ ਹੈ। ਨਿੰਮ ਦਾ ਰਸ ਨਿਯਮਿਤ ਰੂਪ ਨਾਲ ਮੈਟਾਬੋਲਿਜਮ ਵਧਦਾ ਹੈ ਅਤੇ ਵਿਅਕਤੀ ਦਾ ਪੇਟ ਸਾਫ ਰਹਿੰਦਾ ਹੈ। ਨਿੰਮ ਸਰੀਰ ਦੇ ਫੈਟ ਨੂੰ ਕੱਟਦਾ ਹੈ, ਜਿਸ ਨਾਲ ਭਾਰ ਨੂੰ ਕੰਟਰੋਲ ਰੱਖਣ ‘ਚ ਮਦਦ ਮਿਲਦੀ ਹੈ। ਨਿੰਮ, ਨਿੰਬੂ ਅਤੇ ਸ਼ਹਿਦ ਨੂੰ ਮਿਲਾ ਕੇ ਬਣਾਇਆ ਗਿਆ ਮਿਸ਼ਰਣ ਮੈਟਾਬੋਲਿਜਮ ਵਧਾਉਣ ‘ਚ ਕਾਫੀ ਕਾਰਗਰ ਹੁੰਦਾ ਹੈ।

- Advertisement -

ਕੜੀ ਪੱਤਾ

ਕੜੀ ਪੱਤਾ ਦੱਖਣੀ ਭਾਰਤੀ ਰਸੋਈ ਦੀ ਇੱਕ ਮਹੱਤਵਪੂਰਣ ਸਮੱਗਰੀ ਹੈ, ਜਿਹੜੀ ਭਾਰ ਘੱਟ ਕਰਨ ‘ਚ ਕਾਫੀ ਮਦਦਗਾਰ ਹੈ। ਕੜੀ ਪੱਤਾ ‘ਚ ਵਿਟਾਮਿਨ, ਮਿਨਰਲਸ ਅਤੇ ਵਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਤੱਤ ਜਿਵੇਂ ਮੋਟਾਪਾ ਰੋਕਣ ਅਤੇ ਲਿਪਿਡ ਘੱਟ ਕਰਨ ਵਾਲੇ ਗੁਣਾਂ ਨਾਲ ਲੈਸ ਅਲਕੇਲਾਯਡ, ਮਹਾਨਿਬਾਈਨ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ, ਜਿਹੜੇ ਫੈਟ ਨੂੰ ਘੱਟ ਕਰਨ, ਮੈਟਾਬੋਲਿਕ ਰੇਟ ਵਧਾਉਣ ਅਤੇ ਸਰੀਰ ‘ਚ ਫੈਟ ਦਾ ਨਿਰਮਾਣ ਕਰਨ ‘ਚ ਮਦਦ ਕਰਦੇ ਹਨ। ਇਹ ਖੂਨ ਨੂੰ ਸਫਾ ਕਰਦਾ ਹੈ ਅਤੇ ਸ਼ੂਗਰ ਦਾ ਇਲਾਜ ਕਰਦਾ ਹੈ।

ਡਾਇਟੀਸ਼ੀਅਨ ਭਾਵਨਾ ਸ਼ਰਮਾ

Share this Article
Leave a comment