ਅਮਰੀਕਾ ‘ਚ ਪੜ੍ਹ ਰਹੇ ਕੁੱਲ ਵਿਦੇਸ਼ੀ ਵਿਦਿਆਰਥੀਆਂ ‘ਚੋਂ 48 ਫ਼ੀਸਦੀ ਵਿਦਿਆਰਥੀ ਭਾਰਤੀ ਅਤੇ ਚੀਨੀ : ਐੱਸਈਵੀਪੀ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਵਿਚ ਪਰਵਾਸੀ ਵਿਦਿਆਰਥੀਆਂ ‘ਤੇ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰਰੋਗਰਾਮ (ਐੱਸਈਵੀਪੀ)’ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2019 ‘ਚ ਅਮਰੀਕਾ ‘ਚ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ‘ਚੋਂ 48 ਫੀਸਦੀ ਵਿਦਿਆਰਥੀ ਭਾਰਤ ਅਤੇ ਚੀਨ ਦੇ ਹਨ।

ਰਿਪੋਰਟ ਅਨੁਸਾਰ 2019 ਵਿਚ ਅਮਰੀਕਾ ਵਿਚ ਕੁਲ 7,33,718 ਵਿਦਿਆਰਥੀ ਚੀਨ ਅਤੇ ਭਾਰਤ ਦੇ ਸਨ। ਇਨ੍ਹਾਂ ‘ਚੋਂ ਚੀਨ ਦੇ 4,74,479 ਅਤੇ 2,49,221 ਭਾਰਤ ਦੇ ਵਿਦਿਆਰਥੀ ਸਨ। ਅੰਤਰਰਾਸ਼ਟਰੀ ਗੈਰ-ਪਰਵਾਸੀ ਵਿਦਿਆਰਥੀਆਂ ‘ਤੇ ਜਾਣਕਾਰੀ ਰੱਖਣ ਵਾਲੀ ਵੈੱਬ ਆਧਾਰਿਤ ਪ੍ਰਣਾਲੀ ਸੇਵਿਸ ਦੀ ਰਿਪੋਰਟ ਅਨੁਸਾਰ 2019 ਵਿਚ ਐੱਫ-1 ਅਤੇ ਐੱਮ-1 ਵੀਜ਼ੇ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15.2 ਲੱਖ ਸੀ। ਜਦ ਕਿ ਸਾਲ 2018 ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ 1.7 ਫ਼ੀਸਦੀ ਦੀ ਕਮੀ ਆਈ।

ਦੱਸ ਦਈਏ ਕਿ ਐੱਫ-1 ਵੀਜ਼ਾ ਅਮਰੀਕਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ‘ਚ ਕਿਸੇ ਅਕਾਦਮਿਕ ਪ੍ਰਗਰਾਮ ਜਾਂ ਅੰਗਰੇਜ਼ੀ ਭਾਸ਼ਾ ਦੇ ਪ੍ਰਗਰਾਮ ਵਿਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਂਦਾ ਹੈ ਜਦਕਿ ਐੱਮ-1 ਵੀਜ਼ਾ ਵਪਾਰਕ ਸੰਸਥਾਵਾਂ ਅਤੇ ਤਕਨੀਕੀ ਸੰਸਥਾਵਾਂ ‘ਚ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਇੱਕ ਰਿਪੋਰਟ ਅਨੁਸਾਰ ਸਾਲ 2018 ‘ਚ 3,69,548 ਵਿਦਿਆਰਥੀ ਚੀਨ ਦੇ ਅਤੇ 2,02,014 ਭਾਰਤੀ ਵਿਦਿਆਰਥੀ ਐੱਫ-1 ਅਤੇ ਐੱਮ-1 ਵੀਜ਼ੇ ‘ਤੇ ਅਮਰੀਕਾ ਗਏ ਸਨ।

Share this Article
Leave a comment