47 ਘੰਟਿਆਂ ਬਾਅਦ ਸਹੀ ਸਲਾਮਤ ਕੱਢਿਆ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਬੱਚਾ

Prabhjot Kaur
2 Min Read

ਹਰਿਆਣਾ ਦੇ ਹਿਸਾਰ ਵਿਖੇ 60 ਫੁੱਟ ਡੂੰਘੇ ਬੋਰ ‘ਚ ਡਿੱਗੇ ਬੱਚੇ ਨੂੰ ਆਖ਼ਰਕਾਰ 47 ਘੰਟਿਆਂ ਮਗਰੋਂ ਕੜੀ ਮਸ਼ੱਕਤ ਤੋਂ ਬਾਅਦ ਤੇ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਸੂਮ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਕੋਸ਼ਿਸ਼ਾਂ ਜਾਰੀ ਸਨ। ਬੱਚੇ ਨੂੰ ਬਚਾਉਣ ਲਈ ਫੌਜ ਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ‘ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਸੀ।

ਮਿਲੀ ਜਾਣਕਾਰੀ ਅਨੁਸਾਰ 15 ਮਹੀਨੇ ਦਾ ਬੱਚਾ ਨਦੀਮ ਉਸ ਵੇਲੇ 60 ਫੁੱਟ ਡੂੰਘੇ ਬੋਰ ‘ਚ ਅਚਾਨਕ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ।ਬੱਚੇ ਦੇ ਬੋਰ ’ਚ ਡਿੱਗਣ ਮਗਰੋਂ ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ, ਜਿਸ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਸਾਰ ਅਸ਼ੋਕ ਕੁਮਾਰ ਮੀਨਾ ਅਤੇ ਐਸ ਪੀ ਸ਼ਿਵ ਚਰਨ ਮੌਕੇ ਉਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੀ।
ਡੀਸੀ ਅਸ਼ੋਕ ਕੁਮਾਰ ਮੁਤਾਬਕ ਬੱਚੇ ਦੀ ਹਾਲਤ ਠੀਕ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਬੱਚੇ ਨੂੰ ਬੋਰ ਵਿਚ ਆਕਸੀਜਨ ਦਿੱਤੀ ਜਾ ਰਹੀ ਸੀ।
Image result for rescue-operation borewell-in-hisar-of-haryana
ਇਕ ਸਥਾਨਕ ਵਾਸੀ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਇਹ ਘਟਨਾ ਕੱਲ੍ਹ ਸ਼ਾਮ 5.15 ਵਜੇ ਉਸ ਸਮੇਂ ਵਾਪਰੀ ਜਦੋਂ ਬੱਚਾ ਖੇਡਦਾ–ਖੇਡਦਾ ਤਾਂ ਅਚਾਨਕ ਉਹ ਬੋਰ ਵਿਚ ਜਾ ਡਿੱਗਿਆ। ਸੂਤਰਾਂ ਦਾ ਕਹਿਣਾ ਹੈ ਕਿ ਐਨਡੀਆਰਐਫ ਟੀਮ ਅਤੇ ਭਾਰਤੀ ਫੌਜ ਵੱਲੋਂ ਬੋਰ ਤੋਂ 17 ਫੁੱਟ ਦੂਰੀ ਉਤੇ ਇਕ ਹੋਰ ਬੋਰ ਕੀਤਾ ਜਾ ਰਿਹਾ ਸੀ ਤਾਂ ਜੋ ਬੱਚੇ ਤੱਕ ਪਹੁੰਚਿਆ ਜਾਵੇ।

ਦੱਸ ਦੇਈਏ ਕਿ ਬੱਚੇ ਦੇ ਬੋਰ ਵਿਚ ਡਿੱਗਣ ਦੀ ਖ਼ਬਰ ਆਸਪਾਸ ਦੇ ਪਿੰਡਾਂ ਚ ਪਹੁੰਚਦਿਆਂ ਹੀ ਵੱਡੀ ਗਿਣਤੀ ‘ਚ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਬੱਚੇ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

Share this Article
Leave a comment