ਜੰਮੂ ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਫੌਜ ਦਾ ਹੈਲੀਕਾਪਟਰ ਕ੍ਰੈਸ਼

TeamGlobalPunjab
1 Min Read

ਸ੍ਰੀਨਗਰ : ਜੰਮੂ ਕਸ਼ਮੀਰ ‘ਚ ਵੱਡਾ ਹਾਦਸਾ ਵਾਪਰਿਆ ਹੈ। ਭਾਰਤੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਜਿਸ ਦੇ ਨਾਲ ਦੋ ਪਾਇਲਟ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਇਹ ਘਟਨਾ ਲਖਨਪੁਰ ਨੇਡ਼ੇ ਵਾਪਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ। ਇਸ ਦੀ ਪੁਸ਼ਟੀ ਕਠੂਆ ਦੇ ਐੱਸਐੱਸਪੀ ਸ਼ਲੇੰਦਰ ਮਿਸ਼ਰਾ ਵੱਲੋਂ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਲਖਨਪੁਰ ਦੇ ਨਾਲ ਲੱਗਦੇ ਆਰਮੀ ਏਰੀਏ ਵਿਚ ਫੌਜ ਦਾ ਇੱਕ ਧਰੁਵ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ‘ਚ ਸਵਾਰ ਪਾਇਲਟ ਰੋਜ਼ਾਨਾ ਵਾਂਗ ਗਸ਼ਤ ਦੇ ਲਈ ਨਿਕਲੇ ਹੋਏ ਸਨ। ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਇਨ੍ਹਾਂ ਪਾਇਲਟਾਂ ਨੇ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਇਹ ਘਟਨਾ ਸ਼ਾਮ ਸੱਤ ਵਜੇ ਦੇ ਕਰੀਬ ਦੀ ਹੈ।

ਤਕਨੀਕੀ ਖ਼ਰਾਬੀ ਆਉਣ ਦੇ ਕਾਰਨ ਪਾਇਲਟ ਹੈਲੀਕਾਪਟਰ ਨੂੰ ਆਰਮੀ ਏਰੀਏ ਵਿਚ ਹੀ ਲੈਂਡ ਕਰਵਾਉਣ ਦਾ ਯਤਨ ਕਰ ਰਹੇ ਸਨ। ਚਸ਼ਮਦੀਦਾਂ ਮੁਤਾਬਕ ਹੈਲੀਕਾਪਟਰ ਹਾਈ ਟਰਾਂਸਮਿਸ਼ਨ ਲਾਈਨਾਂ ਦੇ ਨਾਲ ਟਕਰਾਉਣ ਤੋਂ ਬਾਅਦ ਸਫੈਦਿਆਂ ‘ਚ ਜਾ ਡਿੱਗਿਆ। ਜਿਸ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਤੋਂ ਪਹਿਲਾਂ ਹੈਲੀਕਾਪਟਰ ਚੋਂ ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਹੁਣ ਉਨ੍ਹਾਂ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ।

Share this Article
Leave a comment