ਕੋਰੋਨਾਵਾਇਰਸ : ਚੀਨ ਨੇ ਬਣਾਇਆ 48 ਘੰਟਿਆਂ ‘ਚ ਹਸਪਤਾਲ, ਪੀਜੀਆਈ ਨੇ ਕੀਤਾ ਇਲਾਜ਼ ਕਰਨ ਤੋਂ ਇਨਕਾਰ!

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਚੀਨ ਦੇ ਨਾਲ ਨਾਲ ਕਈ ਮੁਲਕਾਂ ‘ਚ ਆਪਣੇ ਪੈਰ ਪਸਾਰ ਲਏ ਹਨ। ਇਸ ਸਮੇਂ ਚੀਨ ‘ਚ ਕੋਰੋਨਾ ਵਾਰਿਸ ਨਾਲ ਮਰਨ ਵਾਲਿਆਂ ਦੀ ਗਿਣਤੀ 170 ਦੇ ਕਰੀਬ ਪਹੁੰਚ ਗਈ ਹੈ।

ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ, ਉਕਤ ਰਾਜਾਂ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ‘ਚ ਰੈਫਰ ਨਾ ਕੀਤਾ ਜਾਵੇ।

ਨਿਰਦੇਸ਼ਕ ਦਾ ਕਹਿਣਾ ਹੈ ਕਿ ਪੀਜੀਆਈ ‘ਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਕਈ ਰਾਜਾਂ ਦੇ ਮਰੀਜ਼ ਇਲਾਜ ਲਈ ਆਉਂਦੇ ਹਨ। ਪੀਜੀਆਈ ‘ਚ ਮਰੀਜ਼ਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਪੀਜੀਆਈ ‘ਚ ਇਹ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਕਿਉਂਕਿ ਇਹ ਵਾਇਰਸ ਹਵਾ ਆਦਿ ਨਾਲ ਬਹੁਤ ਜਲਦੀ ਫੈਲਦਾ ਹੈ। ਇਸ ਲਈ ਇਸ ਮਾਮਲੇ ‘ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇੱਕ ਅਲੱਗ ਖੇਤਰ ‘ਚ ਇੱਕ ਸਪੈਸ਼ਲ ਸੈੱਲ ‘ਚ ਰੱਖਿਆ ਜਾ ਸਕਦਾ ਹੈ।

Share this Article
Leave a comment