ਪੰਜਾਬ ਨਾਲ ਵਿਕਤਕਰੇਬਾਜ਼ੀ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਬਰਾਬਰ ਦੀਆਂ ਜ਼ਿੰਮੇਵਾਰ: ਬਲਬੀਰ ਸਿੱਧੂ

Prabhjot Kaur
3 Min Read

ਐਸ.ਏ.ਐਸ. ਨਗਰ:ਸੀਨੀਅਰ ਕਾਂਗਰਸੀ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਇਸ ਵਰ੍ਹੇ ਦੇ ਕੇਂਦਰੀ ਬਜਟ ਵਿਚ ਪੰਜਾਬ ਨੂੰ ਅਣਗੌਲਿਆ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਵਿਕਤਕਰੇਬਾਜ਼ੀ ਅਤੇ ਉਥੇ ਪੰਜਾਬ ਦੇ ਮੁੱਖ ਮੰਤਰੀ ਦਾ ਕੇਂਦਰ ਸਰਕਾਰ ਨਾਲ ਬੇਲੋੜਾ ਟਕਰਾਅ ਵੀ ਜ਼ਿਮੇਂਵਾਰ ਹੈ।

ਸਿੱਧੂ ਨੇ ਕਿਹਾ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦਾ ਪੰਜਾਬ ਨਾਲ ਹਮੇਸ਼ਾ ਹੀ ਵਿਤਕਰੇਬਾਜ਼ੀ ਵਾਲਾ ਰਵੱਈਆ ਰਿਹਾ ਹੈ, ਪਰ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਨਾਲ ਤਾਂ ਇਹ ਵਿਤਕਰੇਬਾਜ਼ੀ ਸਾਰੀਆਂ ਹੱਦਾਂਬੰਨੇ ਟੱਪ ਗਈ ਹੈ ਜਿਸ ਦਾ ਸਬੂਤ ਕੇਂਦਰੀ ਵਿੱਤ ਮੰਤਰੀ ਵਲੋਂ ਪਿਛਲੇ ਦਿਨੀਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਇਕ ਵੀ ਪੈਸੇ ਦੀ ਇਮਦਾਦ ਨਹੀਂ ਮਿਲੀ। ਉਹਨਾਂ ਕਿਹਾ ਕਿ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨ ਮੋਰਚੇ ਦੌਰਾਨ ਹੋਈ ਆਪਣੀ ਸ਼ਰਮਨਾਕ ਹਾਰ ਦਾ ਬਦਲਾ ਪੰਜਾਬ ਦੇ ਲੋਕਾਂ ਤੋਂ ਲੈਣ ਦੇ ਰਾਹ ਤੁਰ ਪਿਆ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਤਕਰੀਬਨ ਦਸ ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕਣ ਦੇ ਨਾਲ ਨਾਲ ਫਸਲੀ ਵਿੰਭਨਤਾ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ, ਹੜ੍ਹਾਂ ਦੇ ਨੁਕਸਾਨ ਅਤੇ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਵਰਗੇ ਗੰਭੀਰ ਮਾਮਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਲੋਂੜੀਦੀ ਮਦਦ ਤੋਂ ਅੱਖਾਂ ਮੀਚ ਲੈਣੀਆਂ ਬਦਲਾ ਲਊ ਭਾਵਨਾ ਦੇ ਪ੍ਰਤੱਖ ਪ੍ਰਮਾਣ ਹਨ।

ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਪੰਜਾਬ ਦੇ ਆਪਣੇ ਹੀ ਫੰਡ ਲੈਣ ਅਤੇ ਲੋਂੜੀਦੀ ਮਦਦ ਲੈਣ ਵਿਚ ਬੁਰੀ ਤਰਾਂ ਫੇਲ੍ਹ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਦੀ ਇਹ ਨੀਤੀ “ਮੈਂ ਕਿਸੇ ਕੋਲ ਭੀਖ਼ ਮੰਗਣ ਕਿਉਂ ਜਾਵਾਂ” ਪੂਰੀ ਤਰਾਂ ਗਲਤ ਹੈ ਕਿਉਂਕਿ ਇਹ ਭੀਖ਼ ਨਹੀਂ ਸਗੋਂ ਪੰਜਾਬ ਦਾ ਹੱਕ ਹੈ ਜਿਸ ਨੂੰ ਲੈਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਜਾਂ ਸੰਘਰਸ਼ ਕਰਨਾ ਸੂਬੇ ਦੇ ਮੁੱਖ ਮੰਤਰੀ ਦਾ ਪਹਿਲਾ ਕਰਤੱਵ ਹੈ। ਸਿੱਧੂ ਨੇ ਕਿਹਾ ਮੁੱਖ ਮੰਤਰੀ ਦਾ ਕੇਂਦਰ ਸਰਕਾਰ ਨਾਲ ਬੇਲੋੜਾ ਟਕਰਾਅ ਅਤੇ ਹਰ ਗੱਲ ਨੂੰ ਨਿੱਜੀ ਵਕਾਰ ਦਾ ਸਵਾਲ ਬਣਾਉਣਾ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤ ਰਿਹਾ ਹੈ।

ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿਤੀ ਕਿ ਉਹ ਪੰਜਾਬ ਦੇ ਫੰਡ ਰਿਲੀਜ਼ ਕਰਾਉਣ ਤੇ ਬਜਟ ਵਿਚ ਪੰਜਾਬ ਦਾ ਬਣਦਾ ਹਿੱਸਾ ਲੈਣ ਲਈ ਤੁਰੰਤ ਸਰਬ ਪਾਰਟੀ ਮੀਟਿੰਗ ਸੱਦਣ ਤਾਂ ਜੋ ਕੋਈ ਸਰਬਸਾਂਝਾ ਪ੍ਰੋਗਰਾਮ ਉਲੀਕ ਕੇ ਕੇਂਦਰ ਸਰਕਾਰ ਨਾਲ ਇਹਨਾਂ ਮਾਮਲਿਆਂ ਉਤੇ ਅਸਰਦਾਰ ਤਰੀਕੇ ਨਾਲ ਦਬਾਅ ਪਾਇਆ ਜਾ ਸਕੇ

Share This Article
Leave a Comment