ਕੈਪਟਨ ਦਾ ਹਰੀਸ਼ ਰਾਵਤ ਨੂੰ ਕਰਾਰਾ ਜਵਾਬ, ਕਿਹਾ ‘ਤੁਸੀਂ ਤਾਂ ਧਰਮ ਨਿਰਪੱਖਤਾ ਦੀ ਗੱਲ ਹੀ ਨਾਂ ਕਰੋ’

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ, ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ‘ਤੇ ਤਿੱਖੇ ਜਵਾਬੀ ਹਮਲੇ ਕੀਤੇ ਹਨ।

ਕੈਪਟਨ ਨੇ ਹਰੀਸ਼ ਰਾਵਤ ਨੂੰ ਕਿਹਾ ਕਿ ਤੁਸੀਂ ਧਰਮ ਨਿਰਪੱਖਤਾ ਦੀ ਗੱਲ ਨਾਂ ਹੀ ਕਰੋ ਅਤੇ ਇਹ ਨਾ ਭੁੱਲੋ ਕਿ ਨਵਜੋਤ ਸਿੰਘ ਸਿੱਧੂ 14 ਸਾਲਾਂ ਤੋਂ ਭਾਜਪਾ ਵਿੱਚ ਹਨ। ਇਸ ਦੇ ਨਾਲ ਹੀ ਨਾਨਾ ਪਟੋਲੇ ਅਤੇ ਰੇਵਨਾਥ ਰੈਡੀ ਜੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੋਂ ਨਹੀਂ ਤਾਂ ਕਿੱਥੋਂ ਆਏ? ਮੌਜੂਦਾ ਪੰਜਾਬ ਸਰਕਾਰ ਵਿੱਚ ਮੰਤਰੀ ਪਰਗਟ ਸਿੰਘ ਵੀ 4 ਸਾਲ ਅਕਾਲੀ ਦਲ ਵਿੱਚ ਰਹੇ।

ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਮਹਾਰਾਸ਼ਟਰ ਵਿੱਚ ਕਾਂਗਰਸ ਸ਼ਿਵ ਸੈਨਾ ਨਾਲ ਕੀ ਕਰ ਰਹੀ ਹੈ? ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਾਂਗਰਸ ਦਾ ਕਥਿਤ ਫਿਰਕੂ ਤਾਕਤਾਂ ਨਾਲ ਗਠਜੋੜ ਕਰਨਾ ਠੀਕ ਹੈ ਜਦੋਂ ਤੱਕ ਉਸ ਨੂੰ ਠੀਕ ਲਗਦਾ ਹੈ? ਜੇ ਇਹ ਬਿਲਕੁਲ ਸਿਆਸੀ ਮੌਕਾਪ੍ਰਸਤੀ ਨਹੀਂ, ਤਾਂ ਫਿਰ ਕੀ ਹੈ?

- Advertisement -

ਕੈਪਟਨ ਅਮਰਿੰਦਰ ਨੇ ਹਰੀਸ਼ ਰਾਵਤ ਨੂੰ ਪੁੱਛਿਆ ਕਿ ਅੱਜ ਤੁਸੀਂ ਮੇਰੇ ‘ਤੇ ਸਾਢੇ ਚਾਰ ਸਾਲਾਂ ਤੋਂ ਵਿਰੋਧੀ ਧਿਰ ਅਕਾਲੀ ਦਲ ਦਾ ਸਮਰਥਨ ਕਰਨ ਦੇ ਦੋਸ਼ ਲਗਾ ਰਹੇ ਹੋ। ਕੀ ਤੁਹਾਨੂੰ ਲਗਦਾ ਹੈ ਕਿ ਇਹ ਇਸ ਲਈ ਹੈ ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਉਸਦੇ ਵਿਰੁੱਧ ਅਦਾਲਤੀ ਕੇਸ ਲੜ ਰਿਹਾ ਹਾਂ? ਮੈਂ 2017 ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਚੋਣਾਂ ਕਿਉਂ ਜਿੱਤੀਆਂ?

ਟਵੀਟ ‘ਚ ਕੈਪਟਨ ਨੇ ਇਹ ਵੀ ਲਿਖਿਆ ਕਿ ਮੇਰੇ ਤੇ ਭਰੋਸਾ ਨਾ ਕਰਕੇ ਕਾਂਗਰਸ ਪਾਰਟੀ ਨੇ ਆਪਣੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਵਰਗੇ ਅਸਥਿਰ ਵਿਅਕਤੀ ਨੂੰ ਸੌਂਪ ਦਿੱਤੀ ਹੈ ਜੋ ਸਿਰਫ ਆਪਣੇ ਪ੍ਰਤੀ ਵਫ਼ਾਦਾਰ ਹੈ।

Share this Article
Leave a comment