ਕੈਂਸਰ ਅੱਗੇ ਬੇਵੱਸ ਹੋਇਆ ਪਰਿਵਾਰ, ਔਰਤ ਦੀ ਹਾਲਤ ਬੇਹੱਦ ਤਰਸਯੋਗ, ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

TeamGlobalPunjab
2 Min Read

ਮਾਨਸਾ: ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਮਾਲਵਾ ਖੇਤਰ ‘ਚ ਆਪਣੇ ਪੈਰ ਪਸਾਰ ਲਏ ਹਨ। ਜਿਸ ਕਾਰਨ ਹਰ ਦਿਨ ਕੈਂਸਰ ਦੀ ਚਪੇਟ ‘ਚ ਆਏ ਮਰੀਜ਼ ਇਲਾਜ ਦੌਰਾਨ ਆਪਣੀ ਜਾਨ ਗਵਾ ਰਹੇ ਹਨ. ਪਰ ਕਈ ਅਜਿਹੇ ਪਰਿਵਾਰ ਵੀ ਹਨ ਜੋ ਆਪਣੇ ਘਰ ਦਾ ਸਭ ਕੁਝ ਵੇਚ ਵੱਟ ਕੇ ਵੀ ਇਸ ਬਿਮਾਰੀ ਅੱਗੇ ਹੱਥ ਖੜ੍ਹੇ ਕਰ ਦਿੰਦੇ ਹਨ। ਅਜਿਹਾ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਆਂ ਦਾ ਇੱਕ ਪਰਿਵਾਰ ਹੈ ਜੋ ਕਿ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ।

ਦਰਅਸਲ ਬਲਕਾਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਉਹ ਉਸ ਦਾ ਇਲਾਜ਼ ਕਰਵਾਉਣ ‘ਚ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਮਦਦ ਦਿੱਤੀ ਗਈ ਹੈ, ਪਰ ਹੋਰ ਕਿਸੇ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ ਅਤੇ ਨਾਂ ਹੀ ਸਰਕਾਰ ਵਲੋਂ ਕੁਝ ਮਦਦ ਦਿੱਤੀ ਗਈ ਹੈ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਬਚਾਉਣ ਦੇ ਲਈ ਉਸ ਦਾ ਸਹਿਯੋਗ ਕੀਤਾ ਜਾਵੇ।

- Advertisement -

ਪਿੰਡ ਦੇ ਸਾਬਕਾ ਸਰਪੰਚ ਨੇ ਵੀ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜਿੱਥੇ ਸਿਰ ਦੀ ਛੱਤ ਡਿੱਗਣ ਦੇ ਕਿਨਾਰੇ ਹੈ ਉੱਥੇ ਹੀ ਘਰ ਵਿੱਚ ਰਾਸ਼ਨ ਪਾਣੀ ਤੋਂ ਵੀ ਅਸਮਰੱਥ ਹਨ, ਲੋੜ ਹੈ ਇਸ ਗ਼ਰੀਬ ਪਰਿਵਾਰ ਦੀ ਮਦਦ ਕਰਨ ਦੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment