ਕਲਾਸ ‘ਚ ਜ਼ਿਆਦਾ ਸੈਂਟ ਛਿੜਕਣ ਕਾਰਨ 4 ਵਿਦਿਆਰਥੀ ਬੇਹੋਸ਼

Rajneet Kaur
1 Min Read

ਰਾਜਪੁਰਾ :ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੋ.ਐਡ. ਸਕੂਲ ਐਨ.ਟੀ.ਸੀ. ਨੰਬਰ-1 ‘ਚ ਇਕ ਸ਼ਰਾਰਤੀ ਵਿਦਿਆਰਥੀ ਵੱਲੋਂ ਸਕੂਲ ਲੱਗਣ ਤੋਂ ਪਹਿਲਾਂ 12ਵੀਂ ਜਮਾਤ ਦੇ ਇਕ ਕਮਰੇ ’ਚ ਜ਼ਿਆਦਾ ਸੈਂਟ ਛਿੜਕ ਦਿਤਾ। ਜਿਸ ਕਾਰਨ ਜਮਾਤ ’ਚ ਦਾਖ਼ਲ ਹੋਈਆਂ 3 ਵਿਦਿਆਰਥਣਾਂ ਸਮੇਤ 4 ਵਿਦਿਆਰਥੀ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਸੂਚਨਾ ਮਿਲਣ ਤੇ ਡੀ.ਐਸ.ਪੀ. ਸੁਰਿੰਦਰ ਮੋਹਨ ਸਣੇ ਹੋਰ ਅਧਿਕਾਰੀ ਹਸਪਤਾਲ ਮੌਕੇ ‘ਤੇ ਪਹੁੰਚ ਗਏ। ਇਸ ਸਬੰਧੀ ਡਾ. ਬਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹਨ।  ਜਲਦ ਹੀ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਮੌਕੇ ’ਤੇ ਆਪਣੇ ਸਟਾਫ ਮੈਂਬਰਾਂ ਨਾਲ ਪਹੁੰਚੇ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਕਿ ਹੋਰ ਵਿਦਿਆਰਥੀ ਸਕੂਲ ’ਚ ਅਜਿਹੀਆਂ ਸ਼ਰਾਰਤਾਂ ਨਾ ਕਰ ਸਕਣ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment