ਅਮਰੀਕਾ ਦੇ ਨਾਰਥ ਕੈਲੇਫਾਰਨੀਆ ਅੰਦਰ ਹੈਲੋਵੀਨ ਦੀ ਰਾਤ ਵੱਡੀ ਘਟਨਾ ਵਾਪਰੀ। ਰਾਤ ਸਮੇਂ ਹੋਈ ਇਸ ਫਾਇਰਿੰਗ ਵਿੱਚ ਜਿੱਥੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਉੱਥੇ ਹੀ ਕਈ ਜ਼ਖਮੀ ਵੀ ਹੋ ਗਏ।
ਇਸ ਸਬੰਧੀ ਪੁਸ਼ਟੀ ਕੰਟ੍ਰਾ ਕੋਸਟਾ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਟਵੀਟ ਕਰਕੇ ਕੀਤੀ ਗਈ ਹੈ।
ਦਫਤਰ ਵੱਲੋਂ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਇਹ ਘਟਨਾ ਓਰਿੰਡਾ ਦੀ ਹੈ। ਉਨ੍ਹਾਂ ਟਵੀਟ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
An additional victim from yesterday’s shooting in Orinda has been pronounced deceased at a local hospital. She is identified as 19-year-old Oshiana Tompkins of Vallejo/Hercules. There are now a total of five fatalities in this shooting.
— CoCo Sheriff PIO (@cocosopio) November 2, 2019
ਇਸ ਸਬੰਧੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਲੈ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਹੇਲੋਵੀਨ 31 ਅਕਤੂਬਰ ਦੀ ਸ਼ਾਮ ਨੂੰ ਕ੍ਰਿਸ਼ਚੀਅਨ ਫੀਸਟ ਆਲ ਸੇਂਟ ਡੇਅ ਦੀ ਪੂਰਵ ਸੰਧਿਆ ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵੀ ਕ੍ਰਿਸਮਿਸ ਦੀ ਤਰ੍ਹਾਂ ਮਨਾਇਆ ਜਾਂਦਾ ਹੈ।
ਹੇਲੋਵੀਨ ਪਾਰਟੀ ਵਿਚ, ਸਥਾਨ ਨੂੰ ਮੱਕੜੀ ਦੇ ਜਾਲਾਂ, ਰਾਤ ਦੇ ਜੀਵ, ਪਿੰਜਰ ਆਦਿ ਨਾਲ ਸਜਾਇਆ ਜਾਂਦਾ ਹੈ। ਇਸ ਦਿਨ ਪੁਸ਼ਾਕ ਦੀਆਂ ਪਾਰਟੀਆਂ ਬੇਹੱਦ ਪਾਗਲ ਹਨ. ਉਹ ਲੋਕ ਜੋ ਹੈਲੋਵੀਨ ਪਾਰਟੀ ਵਿੱਚ ਜਾਂਦੇ ਹਨ ਪ੍ਰਸਿੱਧ ਪਾਤਰਾਂ ਵਰਗੇ ਡੈਣ, ਭੂਤ, ਸੁਪਰਹੀਰੋ ਅਤੇ ਰਾਜਕੁਮਾਰੀ ਪਹਿਰਾਵਾ ਕਰਦੇ ਹਨ।