ਪਾਕਿਸਤਾਨ ‘ਚ ਮੰਦਿਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਚਾਰ ਨਾਬਾਲਿਗਾਂ ਨੂੰ ਕੀਤਾ ਰਿਹਾਅ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ਪੁਲਿਸ ਵੱਲੋਂ ਚਾਰ ਨਾਬਾਲਿਗ ਲੜਕਿਆਂ ਨੂੰ ਸਿੰਧ ਪ੍ਰਾਂਤ ਦੇ ਥਾਰਪਰਕਰ ਜ਼ਿਲ੍ਹੇ ਵਿੱਚ ਇੱਕ ਹਿੰਦੂ ਮੰਦਰ ‘ਚ ਭੰਨਤੋੜ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਵੱਲੋਂ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਅਸਲ ‘ਚ ਮਾਮਲਾ ਬੀਤੀ 26 ਜਨਵਰੀ ਦਾ ਹੈ ਸਿੰਧ ਪ੍ਰਾਂਤ ‘ਚ ਮਾਤਾ ਰਾਣੀ ਭਾਤੀਯਾਨੀ ਮੰਦਰ ‘ਚ ਚਾਰ ਲੜਕਿਆਂ ਵੱਲੋਂ ਭੰਨਤੋੜ ਕੀਤੀ ਗਈ ਸੀ। ਨੌਜਵਾਨਾਂ ਵੱਲੋਂ ਮੰਦਿਰ ‘ਚ ਭੰਨਤੋੜ ਕਰਕੇ ਮੰਦਿਰ ਦੀਆਂ ਮੂਰਤੀਆਂ ‘ਤੇ ਕਾਲਾ ਰੰਗ ਪਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰੇਮ ਕੁਮਾਰ ਦੀ ਸ਼ਿਕਾਇਤ ‘ਤੇ 4 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਸੀ।

ਪਾਕਿਸਤਾਨ ਅਖਬਾਰ ਡਾਨ ਮੁਤਾਬਕ ਸ਼ਿਕਾਇਤਕਰਤਾ ਪ੍ਰੇਮ ਕੁਮਾਰ ਨੇ ਕੁਝ ਸਥਾਨਕ ਹਿੰਦੂ ਪੰਚਾਇਤ ਆਗੂਆਂ ਦੇ ਕਹਿਣ ‘ਤੇ ਆਪਣੀ ਸ਼ਿਕਾਇਤ ਨੂੰ ਵਾਪਸ ਲੈ ਲਿਆ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ, ਪ੍ਰੇਮ ਕੁਮਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਹੀ ਇਨ੍ਹਾਂ ਚਾਰ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਸੀ ਤੇ ਉਨ੍ਹਾਂ ਦੀ ਉਮਰ 12-15 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਜਿਨ੍ਹਾਂ ਨੇ ਆਪਣੇ ਬਿਆਨਾਂ ‘ਚ ਮੰਦਿਰ ‘ਚੋਂ ਪੈਸੇ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਸੀ।

ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਨੂੰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸੁਣਵਾਈ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ। ਦੱਸ ਦਈਏ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਵਿੱਚ ਪੱਥਰਬਾਜ਼ੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਪਵਿੱਤਰ ਸ਼ਹਿਰ ਦਾ ਨਾਮ ਬਦਲਕੇ ਗੁਲਾਮ ਅਲੀ ਮੁਸਤਫਾ ਕਰਨ ਦੀ ਧਮਕੀ ਵੀ ਦਿੱਤੀ ਸੀ।

Share this Article
Leave a comment