ਨਾਈਜਰ ‘ਚ ਹੋਏ ਹਮਲੇ ਵਿੱਚ 13 ਬੱਚਿਆਂ ਸਮੇਤ 37 ਲੋਕਾਂ ਦੀ ਮੌਤ

TeamGlobalPunjab
1 Min Read

ਨਾਈਜਰ : ਹਥਿਆਰਬੰਦ ਵਿਅਕਤੀਆਂ ਨੇ ਦੱਖਣ -ਪੱਛਮੀ ਨਾਈਜਰ ਦੇ ਇੱਕ ਪਿੰਡ ਵਿੱਚ ਹੋਏ ਹਮਲੇ ਵਿੱਚ 13 ਬੱਚਿਆਂ ਸਮੇਤ 37 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ।ਇਕ ਸਰਕਾਰੀ ਬਿਆਨ ਵਿੱਚ ਬੁੱਧਵਾਰ ਨੂੰ ਕਿਹਾ ਗਿਆ, “ਦੇਸ਼ ਭਰ ਵਿੱਚ ਝੰਡੇ ਅੱਧੇ ਝੁਕੇ ਜਾਣਗੇ।” ਪੱਛਮੀ ਅਫਰੀਕੀ ਦੇਸ਼ ਵਿੱਚ ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਿਸ ਤੋਂ ਬਾਅਦ ਦੇਸ਼ ਵਿੱਚ ਦੋ ਦਿਨ ਦਾ ਸੋਗ ਵੀ ਐਲਾਨਿਆ ਗਿਆ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਮੋਟਰਸਾਈਕਲਾਂ ‘ਤੇ ਸਵਾਰ ਬੰਦੂਕਧਾਰੀਆਂ ਨੇ ਡੇਰੇ-ਡੇਅ ਦੇ ਪਿੰਡ ਵਾਸੀਆਂ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਖੇਤਾਂ ਦੀ ਦੇਖਭਾਲ ਕਰ ਰਹੇ ਸਨ। ਮਾਰੇ ਗਏ 37 ਲੋਕਾਂ ਵਿੱਚ ਚਾਰ ਔਰਤਾਂ ਅਤੇ 13 ਬੱਚੇ ਸ਼ਾਮਲ ਸਨ।ਇਹ ਪਿੰਡ ਅਖੌਤੀ “ਟ੍ਰਾਈ-ਬਾਰਡਰ” ਖੇਤਰ ਵਿੱਚ ਬਾਨੀਬਾਂਗੌ ਵਿਭਾਗ ਵਿੱਚ ਸਥਿਤ ਹੈ ਜਿੱਥੇ ਨਾਈਜਰ, ਬੁਰਕੀਨਾ ਫਾਸੋ ਅਤੇ ਮਾਲੀ ਦੀਆਂ ਸਰਹੱਦਾਂ ਇਕੱਠੀਆਂ ਹਨ। ਇਹ ਇਲਾਕਾ ਅਲ-ਕਾਇਦਾ ਅਤੇ ਆਈਐਸਆਈਐਲ (ਆਈਐਸਆਈਐਸ) ਨਾਲ ਜੁੜੇ ਸਮੂਹਾਂ ਦੇ ਹਮਲਿਆਂ ਲਈ ਬਦਨਾਮ ਹੈ।

ਹਿਊਮਨ ਰਾਈਟਸ ਵਾਚ (HRW)  ਦੁਆਰਾ ਪਿਛਲੇ ਹਫਤੇ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਸ ਸਾਲ ਤਿਲਬੇਰੀ ਅਤੇ ਤਹੌਆ ਦੇ ਨੇੜਲੇ ਖੇਤਰ ਵਿੱਚ ਜਿਹਾਦੀ ਹਮਲਿਆਂ ਵਿੱਚ ਘੱਟੋ ਘੱਟ 420 ਨਾਗਰਿਕ ਮਾਰੇ ਗਏ ਹਨ। ਕੌਮਾਂਤਰੀ ਅਧਿਕਾਰ ਸਮੂਹ ਦੇ ਸਹਿਲ ਨਿਰਦੇਸ਼ਕ ਕੋਰੀਨੇ ਦੁਫਕਾ ਨੇ ਰਿਪੋਰਟ ਵਿੱਚ ਕਿਹਾ, “ਹਥਿਆਰਬੰਦ ਇਸਲਾਮਿਕ ਸਮੂਹ ਪੱਛਮੀ ਨਾਈਜਰ ਵਿੱਚ ਨਾਗਰਿਕਾਂ ‘ਤੇ ਹਮਲਾ ਕਰ ਰਹੇ ਹਨ।”

Share this Article
Leave a comment