ਤੋਮਰ ਨੇ ਵੱਖਰੇ ਖੇਤੀ ਬਜਟ ਲਿਆਉਣ ਦੀ ਮੰਗ ਸੰਸਦ ‘ਚ ਨਕਾਰੀ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਖ ਤੋਂ ਖੇਤੀ ਬਜਟ ਲਿਆਉਣ ਦੇ ਇੱਕ ਸਾਂਸਦ ਦੇ ਸੁਝਾਅ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਤੇ ਖੇਤੀ ਲਈ ਵਚਨਬੱਧ ਹੈ ਤੇ ਵੱਖਰਾ ਖੇਤੀ ਬਜਟ ਨਾ ਵੀ ਲਿਆਇਆ ਜਾਵੇ ਤਾਂ ਵੀ ਖੇਤੀ-ਕਿਸਾਨੀ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਲੋਕ ਸਭਾ ਵਿੱਚ ਡੀਐੱਮਕੇ ਆਗੂ ਟੀਆਰ ਬਾਲੂ ਨੇ ਤਾਮਿਲਨਾਡੂ ਸਰਕਾਰ ਵੱਲੋਂ ਵੱਖਰਾ ਖੇਤੀ ਬਜਟ ਪੇਸ਼ ਕਰਨ ਦਾ ਜ਼ਿਕਰ ਕਰਦਿਆਂ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਖੇਤਰ ਲਈ ਵੀ ਵੱਖਰਾ ਬਜਟ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਕਮੀ ਆਵੇਗੀ।

ਖੇਤੀ ਮੰਤਰੀ ਤੋਮਰ ਨੇ ਜਵਾਬ ‘ਚ ਕਿਹਾ ਕਿ ਸੁਭਾਵਕ ਤੌਰ ‘ਤੇ ਇਹ ਸੁਝਾਅ ਸਾਰਿਆਂ ਨੂੰ ਚੰਗਾ ਲੱਗੇਗਾ। ਉਨ੍ਹਾਂ ਕਿਹਾ ਕਿ  ਬਜਟ ਇੱਕ ਹੋਵੇ ਜਾਂ ਦੋ ਹੋਣ, ਉਸ ਦੀ ਦਿਸ਼ਾ ਹੋਣੀ ਚਾਹੀਦੀ ਹੈ ਉਸ ਨੂੰ ਲਾਗੂ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ।

Share this Article
Leave a comment