ਤੀਜਾ ਅੰਨ੍ਹਾ ਬਜਟ ਜਿਸ ‘ਚ ਕਿਸਾਨਾਂ, ਫਸਲੀ ਵਿਭਿੰਨਤਾ ਅਤੇ ਉਦਯੋਗਾਂ ਦੀ ਪੁਨਰ ਸੁਰਜੀਤੀ ਲਈ ਕੋਈ ਰੋਡਮੈਪ ਨਹੀਂ: ਜਾਖੜ

Prabhjot Kaur
3 Min Read

ਚੰਡੀਗੜ੍ਹ: ਅੱਜ ਪੇਸ਼ ਕੀਤੇ ਗਏ ਪੰਜਾਬ ਦੇ ਬਜਟ ਨੂੰ ਸਾਡੇ ਕਿਸਾਨ ਭਾਈਚਾਰੇ ਦੀ ਪਿੱਠ ਵਿੱਚ ਇੱਕ ਹੋਰ ਛੁਰਾ ਮਾਰਨ ਵਾਲਾ ਕਰਾਰ ਦਿੰਦਿਆਂ ਇਸ ਦੀ ਆਲੋਚਨਾ ਕੀਤੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਰਕਾਰ ਫਸਲੀ ਵਿਭਿੰਨਤਾ, ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਆਮਦਨ ਸਹਾਇਤਾ ਵਰਗੇ ਬੇਹੱਦ ਅਹਿਮ ਮੁੱਦਿਆਂ ‘ਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ‘ਚ ਇਕ ਵਾਰ ਫਿਰ ਅਸਫਲ ਰਹੀ ਹੈ।

ਜਾਖੜ ਨੇ ਕਿਹਾ ਕਿ ਇਹ ਤੀਸਰਾ ਸਾਲ ਹੈ ਅਤੇ ਇਸ ਤੋਂ ਸਾਫ ਹੈ ਕਿ ਇਸ ਸਰਕਾਰ ਕੋਲ ਕਿਸਾਨਾਂ ਦਾ ਕੋਈ ਹੱਲ ਨਹੀਂ ਹੈ ਅਤੇ ਨਾ ਹੀ ਇਸ ਸਰਕਾਰ ਵਿੱਚ ਉਹ ਵਾਅਦਾ ਪੂਰਾ ਕਰਨ ਦੀ ਹਿੰਮਤ ਹੈ ਜੋ ਭਗਵੰਤ ਮਾਨ ਨੇ ਵੋਟਾਂ ਮੰਗਣ ਸਮੇਂ ਕਿਸਾਨਾਂ ਨਾਲ ਕੀਤਾ ਸੀ।

ਜਾਖੜ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਅਜਿਹੀ ਮੰਗ ਲਈ ਸਰਹੱਦ ‘ਤੇ ਮਰਨ ਲਈ ਉਕਸਾਉਂਦੇ ਹਨ ਜੋ ਸਾਡੀ ਆਪਣੀ ਨਹੀਂ ਹੈ ਤਾਂ ਉਨ੍ਹਾਂ ਦੀ ਜ਼ਮੀਰ ਕਿੱਥੇ ਹੈ?ਜਾਖੜ ਨੇ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਵਾਅਦੇ ‘ਤੇ ਸਵਾਲ ਕੀਤਾ। ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ, ਜਿਵੇਂ ਕਿ ਉਨ੍ਹਾਂ ਨੇ 2022 ਵਿਚ ਵੋਟਾਂ ਮੰਗਣ ਸਮੇਂ ਵਾਅਦਾ ਕੀਤਾ ਸੀ।
ਪੰਜਾਬ ਨੂੰ ਵਿੱਤੀ ਸੰਕਟ ਵੱਲ ਧੱਕਣ ਲਈ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਜਾਖੜ ਨੇ ਕਿਹਾ ਕਿ 2 ਲੱਖ ਕਰੋੜ ਰੁਪਏ ਦਾ ਬਜਟ ਅਤੇ ਕੁੱਲ 4 ਲੱਖ ਕਰੋੜ ਰੁਪਏ ਦਾ ਕਰਜ਼ਾ ਦੱਸਦਾ ਹੈ ਕਿ ਇਸ ਸਰਕਾਰ ਨੇ ਕਿਸ ਤਰ੍ਹਾਂ ਦੇ ਭਵਿੱਖ ਦੀ ਕਲਪਨਾ ਕੀਤੀ ਹੈ।

ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਇਹ ਸਰਕਾਰ ਅਖੌਤੀ ਵਿਕਾਸ ਦੇ ਨਾਂ ‘ਤੇ ਪੰਜਾਬੀਆਂ ‘ਤੇ ਭਾਰੀ ਕਰਜ਼ਾ ਵਧਾ ਰਹੀ ਹੈ, ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਨੇ ਫਸਲੀ ਵਿਭਿੰਨਤਾ ਲਈ ਕੁਝ ਨਹੀਂ ਕੀਤਾ ਅਤੇ ਅੱਜ ਪੇਸ਼ ਕੀਤਾ ਬਜਟ ਇਕ ਵਾਰ ਫਿਰ ਨਿਰਾਸ਼ਾਜਨਕ ਹੈ।

- Advertisement -

“ਉਦਯੋਗ ਖੇਤਰ ਸਮੇਤ ਕਿਸੇ ਵੀ ਖੇਤਰ ਲਈ ਕੋਈ ਰੋਡਮੈਪ ਨਹੀਂ ਹੈ ਅਤੇ ਇਹ ‘ਇਤਿਹਾਸਕ’ ਵਿਕਾਸ ਦੇ ਨਾਮ ‘ਤੇ ਝੂਠ, ਖਾਲੀ ਵਾਅਦਿਆਂ ਅਤੇ ਪ੍ਰਚਾਰ ਦਾ ਇੱਕ ਮਿਸ਼ਰਣ ਹੈ, ਜੋ ਇਸ ਸ਼ਾਸਨ ਦਾ ਇੱਕ ਪਸੰਦੀਦਾ ਸ਼ਬਦ ਹੈ, ਜਿਸ ਨੇ ਇਸ ਵਿੱਚ ਆਪਣੀਆਂ ਵੱਡੀਆਂ ਅਸਫਲਤਾਵਾਂ ਲੁਕਾਉਣ ਲਈ ਇਸ ਨਾਮ ਤੇ ਕੀਤੀਆਂ ਹਨ।

ਉਦਯੋਗਾਂ ਨੂੰ ਫੰਡਾਂ ਦੀ ਵੰਡ ਬਾਰੇ ਜਾਖੜ ਨੇ ਕਿਹਾ ਕਿ ਉਦਯੋਗ ਖੇਤਰ ਨੂੰ ਫੰਡਾਂ ਦੀ ਮਾਮੂਲੀ ਅਲਾਟਮੈਂਟ ਨਾ ਸਿਰਫ ਮਹੱਤਵਪੂਰਨ ਸੈਕਟਰ ਦੀ ਪੁਨਰ ਸੁਰਜੀਤੀ ਨੂੰ ਯਕੀਨੀ ਬਣਾਉਣ ਲਈ ਨਾਕਾਫੀ ਹੈ ਬਲਕਿ ਲੋੜ ਅਨੁਸਾਰ ਰੁਜ਼ਗਾਰ ਪੈਦਾ ਕਰਨ ਲਈ ਵੀ ਨਾਕਾਫੀ ਹੈ।
ਇਸ ਤੋਂ ਇਲਾਵਾ, ਸ਼ਹਿਰੀ ਵਿਕਾਸ ਅਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਲਈ ਯੋਜਨਾ ਕਿੱਥੇ ਹੈ। ਜਾਖੜ ਨੇ ਕਿਹਾ ਕਿ ਇਸ ਮੰਤਵ ਲਈ ਕੋਈ ਵੱਡਾ ਫੰਡ ਨਹੀਂ ਰੱਖਿਆ ਗਿਆ ਅਤੇ ਇੱਥੋਂ ਤੱਕ ਕਿ ਸਿੱਖਿਆ ਲਈ ਜੋ ਫੰਡ ਅਤੇ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਿਰਫ਼ ਅਰਥਹੀਣ ਨਾਅਰੇ ਹਨ।

Share this Article
Leave a comment