ਕੋਵਿਡ-19: ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਕੇ ਆਏ 335 ਯਾਤਰੀ ਪੰਜਾਬ ਸਰਕਾਰ ਦੀ ਨਿਗਰਾਨੀ ਤੋਂ ਗਾਇਬ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਮੁਤਾਬਕ 350 ਤੋਂ ਵੱਧ ਭਾਰਤੀ ਵਿਦੇਸ਼ਾਂ ਚੋਂ ਵਾਪਸ ਪੰਜਾਬ ਪਰਤੇ ਸਨ ਤੇ ਸੂਬੇ ‘ਚ ਆਉਂਦੇ ਸਾਰ ਹੀ ਇਹ ਸਰਕਾਰ ਦੀ ਨਿਗਰਾਨੀ ਤੋਂ ਗਾਇਬ ਹਨ। ਜਿਸ ਕਰਕੇ ਪੰਜਾਬ ਸਰਕਾਰ ਨੂੰ ਕਾਫੀ ਚਿੰਤਾ ਹੋ ਰਹੀ ਹੈ।

ਲੁਧਿਆਣਾ ਪੁਲਿਸ ਵੱਲੋਂ ਵੀ ਕੁੱਝ ਨਾਮ ਜਾਰੀ ਕੀਤੇ ਗਏ ਹਨ ਜਿਹੜੇ ਵਿਦੇਸ਼ਾਂ ਚੋਂ ਯਾਤਰਾ ਕਰਕੇ ਵਾਪਸ ਪਰਤੇ ਨੇ ਤੇ ਪੁਲਿਸ ਹੁਣ ਇਨ੍ਹਾਂ ਦੀ ਭਾਲ ਚ ਵੀ ਲਗ ਗਈ ਹੈ। ਪੰਜਾਬ ਸਿਹਤ ਮੰਤਰਾਲੇ ਨੇ ਹੁਣ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਪੰਜਾਬ ਪੁਲਿਸ ਦੀ ਸਹਾਇਤਾ ਮੰਗੀ ਹੈ ਅਤੇ ਇਨ੍ਹਾਂ ਵਿਦੇਸ਼ੀ ਭਾਰਤੀਆਂ ਨੂੰ ਲੱਭਣ ਦੇ ਲਈ ਪੰਜਾਬ ਸਰਕਾਰ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਲੁਧਿਆਣਾ ਪੁਲਿਸ ਨੇ ਵੀ ਕੁੱਝ ਨਾਮ ਜਾਰੀ ਕੀਤੇ ਨੇ ਜਿਹੜੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਦੇਸ਼ਾਂ ਦੀ ਯਾਤਰਾ ਕਰਕੇ ਵਾਪਸ ਪੰਜਾਬ ਪਹੁੰਚੇ ਸਨ।

- Advertisement -

 

ਕਰੋਨਾਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ ਕਿ ਜਿਹੜਾ ਵੀ ਯਾਤਰੀ ਵਿਦੇਸ਼ਾਂ ਚੋਂ ਵਾਪਸ ਭਾਰਤ ਪਹੁੰਚਦਾ ਤਾਂ ਉਸ ਨੂੰ 14  ਦਿਨ ਆਈਸੋਲੇਸ਼ਨ ਵਾਰਡ ‘ਚ ਰੱਖਿਆ ਜਾਵੇਗਾ। ਜੇਕਰ ਕੋਈ ਵਿਅਕਤੀ ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਰੱਖਿਆ ਜਾਵੇਗਾ। ਭਾਰਤ ਵਿੱਚ ਹੁਣ ਤੱਕ 83 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ।

ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 31 ਮਾਰਚ ਤੱਕ ਸਕੂਲ ਯੂਨੀਵਰਸਿਟੀਆਂ ਸ਼ਾਪਿੰਗ ਮਾਲ ਸਿਨੇਮਾ ਘਰ, ਜਿਮ ਅਤੇ ਕਲੱਬਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ।

 

- Advertisement -

 

Share this Article
Leave a comment