ਬਠਿੰਡਾ : ਬੀਤੇ ਦਿਨੀਂ ਗ੍ਰੀਨ ਜੋਨ ਵਿਚ ਸ਼ਾਮਲ ਰਹੇ ਬਠਿੰਡਾ ਜਿਲੇ ਨੂੰ ਵੀ ਆਖਰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਹੀ ਲਿਆ ਹੈ । ਹਾਲਾਤ ਇਹ ਬਣ ਗਏ ਹਨ ਕਿ ਇਥੇ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 35 ਹੋ ਗਈ ਹੈ । ਇਥੇ 33 ਮਾਮਲੇ ਪਿਛਲੇ 24 ਘੰਟਿਆਂ ਦਰਮਿਆਨ ਸਾਹਮਣੇ ਆਏ ਹਨ। ਦਸਣਯੋਗ ਹੈ ਕਿ ਇਸ ਤੋਂ ਬਾਅਦ ਹੁਣ ਬਠਿੰਡਾ ਜਿਲੇ ਨੂੰ ਵੀ ਰੈਡ ਜੋਨ ਵਿਚ ਸ਼ਾਮਲ ਕੀਤਾ ਗਿਆ ਹੈ ।
ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਇਹ ਮਾਮਲੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਦਸੇ ਜਾ ਰਹੇ ਹਨ । ਜਾਣਕਾਰੀ ਮੁਤਾਬਕ ਇਥੇ 126 ਸੈਂਪਲ ਲਏ ਗਏ ਸਨ ਇਨ੍ਹਾਂ ਵਿਚੋਂ 33 ਵਿਅਕਤੀਆਂ ਦੀਆਂ ਰਿਪੋਰਟਾਂ ਪਾਜਿਟਿਵ ਆਈਆਂ ਹਨ ।