ਕੋਰੋਨਾਵਾਇਰਸ ਦਾ ਆਤੰਕ : ਰਾਜਪਾਲ ਨੇ ਦਿੱਤੇ ਸਖਤ ਹੁਕਮ!

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾਵਾਇਰਸ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਰਾਜਪਾਲ ਵੀ ਪੀ ਸਿੰਘ ਬਦਨੋਰ ਨੇ  31 ਮਾਰਚ ਤੱਕ ਚੰਡੀਗੜ੍ਹ ਦੇ ਸਾਰੇ ਕੋਚਿੰਗ ਸੈਂਟਰ, ਸ਼ਾਪਿੰਗ ਮਾਲ, ਨਾਈਟ ਕਲੱਬ, ਪੱਬ, ਸਵੀਮਿੰਗ ਪੂਲ, ਸਪਾ ਸੈਂਟਰ, ਵੀਡੀਓ ਗੇਮਿੰਗ ਸੈਂਟਰ, ਜਿੰਮ ਅਤੇ ਸਿਨੇਮਾ ਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪਤਾ ਇਹ ਵੀ ਲੱਗਾ ਹੈ ਕਿ ਇਸ ਦੇ ਨਾਲ, 100 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ।

- Advertisement -

 

ਰਿਪੋਰਟਾਂ ਮੁਤਾਬਿਕ ਜੇਕਰ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਮਹਾਂਮਾਰੀ ਰੋਗ ਐਕਟ 1897 ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਦੇਸ਼ ਵਿਚ ਕੋਰੋਨਾਵਾਇਰਸ ਦੇ 117 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜੋ ਭਾਰਤ ਆਉਣ ਤੋਂ ਬਾਅਦ ਲਾਗ ਨਾਲ ਪ੍ਰਭਾਵਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ 14 ਲਾਗ ਠੀਕ ਹੋ ਚੁੱਕੇ ਹਨ।

Share this Article
Leave a comment