ਪਠਾਨਕੋਟ: ਪਠਾਨਕੋਟ ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ੱਕੀ ਵਿਅਕਤੀ ਘੁੰਮ ਰਹੇ ਹਨ। ਜਿਸ ਤੋਂ ਬਾਅਦ ਸਥਾਨਕ ਲੋਕਾਂ ਇਨ੍ਹਾਂ ਸ਼ੱਕੀਆਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆਂ ਉੱਪਰ ਵਾਇਰਲ ਕਰ ਦਿੱਤੀਆਂ ਹਨ। ਇਹ ਤਿੰਨੇ ਵਿਅਕਤੀ ਫੌਜ ਦੀ ਵਰਦੀ ਵਿੱਚ ਘੁੰਮ ਰਹੇ ਹਨ। ਤਸਵੀਰਾਂ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਤਿੰਨੇ ਵਿਅਕਤੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਹੈ।
ਜਾਣਕਾਰੀ ਮੁਤਾਬਕ ਕਿਸੇ ਵਿਅਕਤੀ ਨੇ ਇਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਪੁਲਿਸ ਨੂੰ ਭੇਜੀਆਂਂ ਹਨ। ਇਸ ਤੋਂ ਬਾਅਦ ਥਾਣਾ ਨੰਗਲਭੂਰ ਦੀ ਪੁਲਿਸ ਵੀ ਅਲਰਟ ਉੱਤੇ ਚੱਲ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਲੱਗੇ ਸਾਰੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਤਿੰਨੇ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਪੁਲਿਸ ਅਤੇ ਫੌਜ ਨੂੰ ਚਕਮਾ ਦੇ ਰਹੇ ਹਨ। ਪੁਲਿਸ ਇਨ੍ਹਾਂ ਦੀ ਭਾਲ ਵਿੱਚ ਪਿਛਲੇ 8 ਦਿਨਾਂ ਤੋਂ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਦੀਨਾਨਗਰ ਵਿੱਚ ਦੇਖਿਆ ਗਿਆ ਸੀ।
ਇਨ੍ਹਾਂ ਬਾਰੇ ਸਭ ਤੋਂ ਪਹਿਲਾਂ ਉਸ ਸਮੇਂ ਜਾਣਕਾਰੀ ਮਿਲੀ ਜਦੋਂ ਇਹ ਪਠਾਨਕੋਟ ਦੇ ਪਿੰਡ ਕੋਟ ਭੱਟੀਆਂ ਦੇ ਇਕ ਘਰ ਵਿੱਚ ਜ਼ਬਰੀ ਦਾਖਲ ਹੋ ਗਏ ਸਨ ਅਤੇ ਘਰ ਵਾਲਿਆਂ ਨੂੰ ਜ਼ਬਰੀ ਰਾਤ ਦਾ ਖਾਣਾ ਬਣਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।