ਮਹਾਂਮਾਰੀ ਤੋਂ ਬਾਅਦ ‘Chandigarh Rose Festival’ ‘ਚ ਲੱਗੀਆਂ ‘ਰੰਗ ਬਿਰੰਗੀਆਂ ਰੌਣਕਾਂ’

TeamGlobalPunjab
2 Min Read

ਚੰਡੀਗੜ੍ਹ – ਪਿਛਲੇ ਸਾਲ ਕੋਵਿਡ ਕਰ ਕੇ ਕਈ ਲੋਕਾਂ ਨੇ ਕਈ ਤਿਉਹਾਰ ਨਹੀਂ ਮਨਾਏ । ਪਰ ਇਸ ਵਾਰ ਕੋਵਿਡ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਜ਼ਾਕਿਰ ਹੁਸੈਨ ਪਾਰਕ ਵਿੱਚ ‘ਰੋਜ਼ ਫੈਸਟੀਵਲ’ ਮਨਾਇਆ ਜਾ ਰਿਹਾ ਹੈ। ਕੁਦਰਤ ਦੇ ਪ੍ਰੇਮੀਆਂ ਲਈ ਇਹ ਬਹੁਤ ਸੋਹਣਾ ਮੌਕਾ ਹੈ ਕੁਦਰਤ ਦੇ ਕਰੀਬ ਆਉਣ ਦਾ। ਇਸ ਵਾਰ ‘ਰੋਜ਼ ਫੈਸਟੀਵਲ’ ਵਿੱਚ ਲੋਕਾਂ ਨੂੰ ਗੁਲਾਬ ਦੀਆਂ ਤਕਰੀਬਨ 831 ਕਿਸਮਾਂ ਵੇਖਣ ਨੂੰ ਮਿਲਣਗੀਆਂ ਅਤੇ 50,000 ਤੋਂ ਵੱਧ ਪੌਦੇ ਲਗਾਏ ਗਏ ਹਨ।

ਇਸ ਵਾਰ ਦੇ 50ਵੇੰ ‘ਰੋਜ਼ ਫੈਸਟੀਵਲ’ ਦਾ ਆਗਾਜ਼ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਮਨੋਹਰ ਲਾਲ ਪ੍ਰੋਹਿਤ ਨੇ ਕੀਤਾ। ਇਸ ਲਈ 3 ਦਿਨਾਂ ਦਾ ਬਜਟ 87 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ‘ਰੋਜ਼ ਫੈਸਟੀਵਲ’ ਵਿੱਚ ਫੁੱਲਾਂ ਨਾਲ ਸੰਬੰਧਿਤ ਮੁਕਾਬਲੇ ਵੀ ਰੱਖੇ ਗਏ ਹਨ ਜਿਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾਵੇਗਾ।

- Advertisement -

‘ਰੋਜ਼ ਫੈਸਟੀਵਲ’ ਵਿੱਚ ਮਥੁਰਾ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਤੋਂ ਲੋਕ ਆਪਣੇ ਕਲਾ ਅਤੇ ਸੱਭਿਆਚਾਰ ਦਾ ਪ੍ਰਦਰਸ਼ਨ ਕਰਨ ਆਏ। ਸ਼ਾਮ ਨੂੰ ਕਵਿ ਸੰਮੇਲਨ ਵੀ ਕਰਵਾਇਆ ਗਿਆ ਜਿਸ ਵਿੱਚ ਰਾਏਪੁਰ ਤੋਂ ਪਦਮ ਸ਼੍ਰੀ ਦੂਬੇ ਅਤੇ ਮਥੁਰਾ ਦੇ ਵੀ ਕਈ ਨਾਮਵਰ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਵਿਖਾਏ ।
‘ਰੋਜ਼ ਫੈਸਟੀਵਲ’ ਵਿੱਚ ਇੱਕ ਕੋਵਿਡ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਖ਼ਾਸ ਤੌਰ ‘ਤੇ 15 ਸਾਲ ਤੋਂ ਉੱਪਰ ਲੋਕ ਕੋਵਿਡ ਵੈਕਸੀਨ ਲਗਾ ਸਕਦੇ ਹਨ ਅਤੇ ਦੂਜੇ ਪਾਸੇ ਬਲੱਡ ਟੈਸਟ ਕੈਂਪ ਵੀ ਲਗਾਇਆ ਗਿਆ।

ਇਸ ਦੌਰਾਨ ਇੱਕ ਬਾਜ਼ੀਗਰ ਮੰਡਲੀ ਵੀ ਆਪਣੀ ਕਲਾਂ ਦਿਖਾਉਣ ਲਈ ਆਈ। ਉਹਨਾਂ ਨੇ ਸਰਕਾਰ ਦੇ ਖਿਲਾਫ ਰੋਸ ਜਤਾਉਂਦੇ ਹੋਏ ਕਿਹਾ ਕਿ ਅਸੀਂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਹੈ ਪਰ 1000 ਰੁਪਏ ਦਿਹਾੜੀ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਵੀ ਇੱਕ ਪੱਕਾ ਰੁਜ਼ਗਾਰ ਮਿਲੇ। ਇੰਨੇ ਲੰਮੇ ਅਰਸੇ ਬਾਅਦ ਘਰ ਵਿੱਚ ਬੰਦ ਲੋਕ ਜਦੋਂ ਖੁਲ੍ਹੇ ਵਿੱਚ ਆ ਕੇ ਫੁੱਲਾਂ ਅਤੇ ਪਤਿਆਂ ਦੀ ਗੱਲ ਕਰਦੇ ਹਨ ਤਾਂ ਇਹ ਆਪਣੇ ਆਪ ਵਿੱਚ ਇਸ਼ਾਰਾ ਕਰਦਾ ਹੈ ਕਿ ਜ਼ਿੰਦਗੀ ਦੇ ਵਹਾਅ ‘ਚ ਕੋਈ ਵੀ ਕਰੋਪੀ ਰੁਕਾਵਟ ਪੈਦਾ ਨਹੀਂ ਕਰ ਸਕਦੀ।

- Advertisement -
Share this Article
Leave a comment