ਓਨਟਾਰੀਓ : ਕੈਨੇਡਾ ਦੀ ਟਾਊਨਸ਼ਿੱਪ ਹਰਥਰ ਦੇ ਹਾਈਵੇਅ-6 ਨੇੜ੍ਹੇ ‘ਤੇ ਵਾਪਰੇ ਭਿਆਨਕ ਵੈਨ ਅਤੇ ਟਰੱਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਮੋਨੋ ਵਾਸੀ 31 ਸਾਲਾ ਗੁਰਿੰਦਰਜੀਤ ਸਿੰਘ ਲਿੱਧੜ, ਬ੍ਰੈਂਟਫੋਰਡ ਵਾਸੀ 24 ਸਾਲਾ ਸਨੀ ਖੁਰਾਨਾ ਅਤੇ ਬੈਰੀ ਵਾਸੀ ਕਰਨਪ੍ਰੀਤ ਗਿੱਲ ਵਜੋਂ ਹੋਈ ਹੈ।
ਇਸ ਹਾਦਸੇ ਚ ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ ਹੈ। ਮ੍ਰਿਤਕਾ ‘ਚੋ ਇੱਕ ਕਰਨਪ੍ਰੀਤ ਗਿੱਲ ਪੰਜਾਬ ਦੇ ਫਰੀਦਕੋਟ ਨਾਲ ਸਬੰਧਤ ਪਿੰਡ ਸ਼ਿਮਰੇਵਾਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
UPDATE third person pronounced decease. Road will remain closed for reconstructionists ^JC #WellingtonOPP pic.twitter.com/8caC68gGqn
— OPP West Region (@OPP_WR) March 3, 2022
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕਾਂਸਟੇਬਲ ਜੋਸ਼ੂਆ ਕਨਿੰਘਮ ਨੇ ਟਵਿੱਟਰ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਜੇਕਰ ਕਿਸੇ ਕੋਲ ਵੀ ਇਸ ਹਾਦਸੇ ਸਬੰਧੀ ਜਾਣਕਾਰੀ ਹੈ ਤਾਂ ਉਹ ਓਨਟਾਰੀਓ ਪੁਲਿਸ ਨੂੰ 1-888-310-1122 ‘ਤੇ ਸੰਪਰਕ ਕਰ ਸਕਦੇ ਹਨ।