ਅੰਮ੍ਰਿਤਸਰ: ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸੁਲਝ ਗਿਆ ਹੈ। ਬੱਚੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਹੈ। ਬੱਚੀ ਦੀ ਮਤਰਈ ਮਾਂ ਉਤੇ ਹੀ ਕਤਲ ਦੇ ਦੋਸ਼ ਲੱਗੇ ਹਨ। ਰਾਮਪੁਰਾ ਤੋਂ ਲਾਪਤਾ ਹੋਈ 7 ਸਾਲਾ ਮਾਸੂਮ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਮਿਲੀ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਣੇ ਆਈ ਹੈ ਜਿਸ ‘ਚ ਇਕ ਔਰਤ ਬਾਲਟੀ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਔਰਤ ਬੱਚੀ ਦੀ ਲਾਸ਼ ਨੂੰ ਬਾਲਟੀ ‘ਚ ਪਾ ਕੇ ਲਿਜਾ ਰਹੀ ਹੈ।ਬੀਤੀ ਰਾਤ ਜਦੋਂ ਬੱਚੀ ਘਰ ਨਾ ਪਰਤੀ ਤਾਂ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।
ਮਾਪਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਅਭਿਰੋਜ ਜੋਤ ਕੌਰ ਕੱਲ੍ਹ ਸ਼ਾਮ ਚਾਰ ਵਜੇ ਦੇ ਕਰੀਬ ਬੱਚੀ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਿਸ ਨਹੀਂ ਆਈ। ਹੁਣ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।ਬੱਚੀ ਦੀ ਮਤਰਈ ਮਾਂ ‘ਦੀ ਮਤਰੇਈ ਮਾਂ ਹੀ ਕਾਤਲ ਨਿਕਲੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.