ਸ਼ਰਮਨਾਕ! 4 ਨੌਜਵਾਨਾਂ ਨੇ ਕੈਨੇਡਾ ‘ਚ ਪੰਜਾਬੀ ਪਰਿਵਾਰ ਨਾਲ ਕੀਤੀ ਗੁੰਡਾਗਰਦੀ, 3 ਆਏ ਅੜਿੱਕੇ

Global Team
3 Min Read

ਬਰੈਂਪਟਨ: ਵਿਦੇਸ਼ੀ ਧਰਤੀ ‘ਤੇ ਜਾ ਕੇ ਵੀ ਅੱਜ ਕੱਲ੍ਹ ਪੰਜਾਬੀ ਹੀ ਪੰਜਾਬੀ ਦੇ ਵੈਰੀ ਬਣਦੇ ਜਾ ਰਹੇ ਹਨ। ਆਏ ਦਿਨ ਨੌਜਵਾਨਾਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀਆਂ ਨਿੱਤ ਨਵੀਂਆਂ ਖਬਰਾਂ ਆਉਦੀਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਲਾ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਤੋਂ ਸਾਹਮਣੇ ਆਇਆ ਹੈ।

ਬਰੈਂਪਟਨ ਵਿੱਚ ਪਿਛਲੇ ਇੱਕ ਰੋਡ ਰੇਜ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਰੋਡ ‘ਤੇ ਵਾਪਰੀ ਗੁੰਡਾਗਰਦੀ ਦੀ ਇਸ ਘਟਨਾ ਵਿੱਚ ਸ਼ਾਮਲ 3 ਪੰਜਾਬੀਆਂ ਨੂੰ ਪੀਲ ਰੀਜਨਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥਾ ਸ਼ੱਕੀ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।

ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ 23 ਸਾਲ ਦੇ ਰਮਨਪ੍ਰੀਤ , 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ ਵਜੋਂ ਕੀਤੀ ਗਈ ਹੈ। ਪੁਲਿਸ ਹੁਣ ਚੌਥੇ ਸ਼ੱਕੀ ਦੀ ਭਾਲ ਕਰ ਰਹੀ ਹੈ ਜਿਸ ਦਾ ਕੱਦ 6 ਫੁੱਟ ਹੈ ਅਤੇ ਵਾਰਦਾਤ ਵੇਲੇ ਉਸ ਨੇ ‘ਜੌਰਡਨ 33’ ਅੱਖਰਾਂ ਵਾਲੀ ਸਵੈਟ ਸ਼ਰਟ ਪਹਿਨੀ ਹੋਈ ਸੀ।


ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਦੱਸਿਆ ਕਿਹਾ ਕਿ ਪੁਲਿਸ ਨੇ ਚੰਗਾ ਕੰਮ ਕਰਦਿਆਂ 3 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।


ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਪੀੜਤ ਦਾ 4 ਨੌਜਵਾਨਾਂ ਨਾਲ ਸਾਹਮਣਾ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ। ਪੀਲ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਲਗਭਗ 7:20 ਵਜੇ ਈਗਲਰਿਜ ਡਰਾਈਵ ਨੇੜੇ ਟੋਰਬਰਾਮ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ 4 ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਉਸਦੀ ਦੀ ਕਾਰ ਨੂੰ ਘੇਰ ਲਿਆ ਅਤੇ ਧਮਕਾਉਂਦੇ ਹੋਏ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਕਾਰ ‘ਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸਨ।

Viral Video:

 

Share This Article
Leave a Comment