ਬੱਸ ਸਟੈਂਡ ਤੋਂ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਲੈ ਕੇ ਫਰਾਰ ਹੋਏ 3 ਵਿਅਕਤੀ, ਗ੍ਰਿਫਤਾਰ

TeamGlobalPunjab
1 Min Read

ਸਿਰਸਾ: ਸਿਰਸਾ ਵਿੱਚ ਬੱਸ ਸਟੈਂਡ ‘ਤੇ ਚੋਰ ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਹੀ ਉੱਡਾ ਕੇ ਲੈ ਗਏ। ਇਸ ਦੀ ਸਵਾਰੀਆਂ ਨੂੰ ਭਿਣਕ ਤੱਕ ਨਹੀਂ ਲੱਗੀ ਕਿ ਬੱਸ ਡਰਾਈਵਾਰ ਤੇ ਕੰਡਕਟਰ ਨਕਲੀ ਹਨ। ਯਾਤਰੀਆਂ ਨੂੰ ਇਸ ਸਬੰਧੀ ਉਦੋਂ ਪਤਾ ਲੱਗਿਆ ਜਦੋਂ ਰੋਡਵੇਜ਼ ਸਟਾਫ ਨੇ ਬੱਸ ਨੂੰ ਰੁਕਵਾਇਆ ਅਤੇ ਬੱਸ ਚਲਾ ਰਹੇ ਡਰਾਈਵਾਰ ਅਤੇ ਕੰਡਕਟਰ ਤੋਂ ਪੁੱਛਗਿਛ ਕੀਤੀ।

ਜਾਣਕਾਰੀ ਮੁਤਾਬਕ ਸਿਰਸਾ ‘ਚ ਵੀਰਵਾਰ ਦੁਪਹਿਰ ਨੂੰ ਬੱਸ ਸਟੈਂਡ ਦੇ ਕਾਊਂਟਰ ‘ਤੇ ਹਰਿਆਣਾ ਰੋਡਵੇਜ਼ ਦੀ ਬੱਸ ਖੜ੍ਹੀ ਸੀ। ਬੱਸ ਵਿੱਚ ਲਗਭਗ 20 ਸਵਾਰੀਆਂ ਸਨ। ਸ਼ਹਿਰ ਤੋਂ ਨਿਕਲਦੇ ਸਮੇਂ ਬੱਸ ਚਲਾਉਣ ਨੂੰ ਲੈ ਕੇ ਬੱਸ ਵਿੱਚ ਬੈਠੇ ਹਰਿਆਣਾ ਰੋਡਵੇਜ਼ ਦੇ ਇੱਕ ਕਰਮਚਾਰੀ ਨੂੰ ਕੁੱਝ ਸ਼ੱਕ ਹੋਇਆ ਅਤੇ ਉਸਨੇ ਡਰਾਈਵਾਰ ਤੋਂ ਪੁੱਛਗਿਛ ਕੀਤੀ ਤਾਂ ਕੋਈ ਸਿੱਧਾ ਜਵਾਬ ਨਹੀਂ ਮਿਲਿਆ।

ਡਰਾਈਵਰ ਨੇ ਕੰਡਕਟਰ ਨਾਲ ਗੱਲ ਕਰਨ ਦਾ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਬੱਸ ਨੂੰ ਫਰਜ਼ੀ ਡਰਾਈਵਰ ਅਤੇ ਕੰਡਕਟਰ ਚਲਾ ਰਹੇ ਹਨ। ਬੱਸ ਸਿਰਸਾ ਤੋਂ ਬਣੀ ਪਿੰਡ ਜਾ ਰਹੀ ਸੀ ਪਰ ਬੱਸ ਨੂੰ ਸਿਰਸਾ ਸ਼ਹਿਰ ਵਿੱਚ ਰੁਕਵਾ ਲਿਆ ਗਿਆ ਅਤੇ ਇਸ ਦੌਰਾਨ ਰੋਡਵੇਜ਼ ਦਾ ਸਟਾਫ ਵੀ ਪੁਲਿਸ ਲੈ ਕੇ ਪਹੁੰਚ ਗਿਆ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Share this Article
Leave a comment