ਵਰਲਡ ਡੈਸਕ – ਪਾਕਿਸਤਾਨ ਦੇ ਲਾਹੌਰ ‘ਚ ਇਕ ਉਸਾਰੀ ਅਧੀਨ ਮਸਜਿਦ ਦਾ ਗੁੰਬਦ ਢਹਿ ਜਾਣ ਨਾਲ ਘੱਟੋ ਘੱਟ 3 ਮਜ਼ਦੂਰ ਮਾਰੇ ਗਏ ਤੇ 11 ਜ਼ਖਮੀ ਹੋ ਗਏ। ਇਹ ਘਟਨਾ ਮਨਾਵਾਨ ਦੀ ਅਲ ਹਾਫਿਜ਼ ਗਾਰਡਨ ਹਾਊਸਿੰਗ ਸੁਸਾਇਟੀ ‘ਚ ਵਾਪਰੀ, ਜਿੱਥੇ ਮਸਜਿਦ ਬਣਾਈ ਜਾ ਰਹੀ ਸੀ।
ਦਸ ਦਈਏ ਬਚਾਅ ਕਰਮਚਾਰੀਆਂ ਨੇ ਇੱਕ ਲਾਸ਼ ਬਾਹਰ ਕੱਢੀ ਜਦਕਿ ਦੋ ਹੋਰਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।